Saturday, October 24, 2026
Home Latest ਮਸ਼ਹੂਰ ਅਦਾਕਾਰ ਜਿੰਮੀ ਸ਼ੇਰਗਿੱਲ ਦੇ ਪਿਤਾ ਦਾ ਦੇਹਾਂਤ

ਮਸ਼ਹੂਰ ਅਦਾਕਾਰ ਜਿੰਮੀ ਸ਼ੇਰਗਿੱਲ ਦੇ ਪਿਤਾ ਦਾ ਦੇਹਾਂਤ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਮਸ਼ਹੂਰ ਬਾਲੀਵੁੱਡ ਅਦਾਕਾਰ ਜਿੰਮੀ ਸ਼ੇਰਗਿੱਲ ਦੇ ਪਿਤਾ ਸੱਤਿਆਜੀਤ ਸਿੰਘ ਸ਼ੇਰਗਿੱਲ ਦਾ 11 ਅਕਤੂਬਰ ਨੂੰ 90 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਸੱਤਿਆਜੀਤ ਸਿੰਘ ਸ਼ੇਰਗਿੱਲ ਇਕ ਸੀਨੀਅਰ ਚਿੱਤਰਕਾਰ ਸਨ। ਪਰਿਵਾਰ ਨੇ ਦੱਸਿਆ ਕਿ 14 ਅਕਤੂਬਰ ਸ਼ਾਮ 4:30 ਵਜੇ ਤੋਂ 5:30 ਤੱਕ ਮੁੰਬਈ ਦੇ ਸ਼ਾਂਤਕਰੂਜ਼ ਵੈਸਟ ਸਥਿਤ ਗੁਰਦੁਆਰਾ ਧਨ ਪੋਥੋਹਾਰ ਨਗਰ ’ਚ ਭੋਗ ਅਤੇ ਅੰਤਿਮ ਅਰਦਾਸ ਦਾ ਆਯੋਜਨ ਕੀਤਾ ਜਾਵੇਗਾ।

Advertisements

ਜਿੰਮੀ ਸ਼ੇਰਗਿੱਲ ਦਾ ਪਰਿਵਾਰ ਲੰਬੇ ਸਮੇਂ ਤੋਂ ਕਲਾ ਅਤੇ ਸੰਸਕ੍ਰਿਤੀ ਨਾਲ ਜੁੜਿਆ ਹੋਇਆ ਹੈ। ਭਾਰਤ ਦੀ ਸਭ ਤੋਂ ਮਸ਼ਹੂਰ ਚਿੱਤਰਕਾਰਾਂ ’ਚੋਂ ਇਕ ਅੰਮ੍ਰਿਤ ਸ਼ੇਰਗਿੱਲ, ਜਿੰਮੀ ਸ਼ੇਰਗਿੱਲ ਦੇ ਦਾਦਾ ਜੀ ਦੀ ਕਜਿਨ ਸਨ। ਸੱਤਿਆਜੀਤ ਸਿੰਘ ਸ਼ੇਰਗਿੱਲ ਖੁਦਵੀ ਇਕ ਸੀਨੀਅਰ ਚਿੱਤਰਕਾਰ ਸਨ।

LEAVE A REPLY

Please enter your comment!
Please enter your name here