
ਚੰਡੀਗੜ੍ਹ (ਦ ਸਟੈਲਰ ਨਿਊਜ਼)। ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਖਿਲਾਫ਼ ਇੱਕ ਹੋਰ ਮਾਮਲਾ ਦਰਜ਼ ਕੀਤਾ ਗਿਆ ਹੈ। ਭੁੱਲਰ ਦੇ ਘਰ ਰੇਡ ਦੌਰਾਨ 108 ਬੋਤਲਾਂ ਸ਼ਰਾਬ ਜ਼ਬਤ ਕੀਤੀਆਂ ਗਈਆਂ ਸਨ। ਸਮਰਾਲਾ ਫਾਰਮ ਹਾਊਸ ‘ਤੇ ਐਕਸਾਈਜ਼ ਐਕਟ ਅਧੀਨ ਰੇਡ ਦੌਰਾਨ 2.89 ਲੱਖ ਰੁਪਏ ਦੀ ਸ਼ਰਾਬ ਬਰਾਮਦ ਹੋਈ। CBI ਦੀ ਸ਼ਿਕਾਇਤ ‘ਤੇ ਸਮਰਾਲਾ ਪੁਲਿਸ ਨੇ FIR ਦਰਜ ਕੀਤੀ।

ਇਸ ਤੋਂ ਪਹਿਲਾਂ 16 ਅਕਤੂਬਰ ਨੂੰ CBI ਨੇ ਹਰਚਰਨ ਭੁੱਲਰ ਦੇ ਖਿਲਾਫ਼ ਰੇਡ ਕਰਦਿਆਂ 7.5 ਕਰੋੜ ਰੁਪਏ, 2.5 ਕਿਲੋਗ੍ਰਾਮ ਸੋਨੇ ਦੇ ਗਹਿਣੇ, ਰੋਲੈਕਸ ਅਤੇ ਰਾਡੋ ਸਮੇਤ 26 ਲਗਜ਼ਰੀ ਘੜੀਆਂ ਅਤੇ ਹਥਿਆਰ ਬਰਾਮਦ ਕੀਤੇ ਸਨ। ਭੁੱਲਰ ਫਿਲਹਾਲ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਵਿੱਚ ਹੈ।











