Monday, October 19, 2026
Home Punjab ਕੇਂਦਰ ਨੇ ਨਵੀ ਰੇਲਵੇ ਲਾਈਨ ਲਈ ਪੰਜਾਬ ਤੋਂ ਜ਼ਮੀਨ ਦੀ ਕੀਤੀ ਮੰਗੀ

ਕੇਂਦਰ ਨੇ ਨਵੀ ਰੇਲਵੇ ਲਾਈਨ ਲਈ ਪੰਜਾਬ ਤੋਂ ਜ਼ਮੀਨ ਦੀ ਕੀਤੀ ਮੰਗੀ

ਚੰਡੀਗੜ੍ਹ (ਦ ਸਟੈਲਰ ਨਿਊਜ਼)।  ਕੇਂਦਰ ਸਰਕਾਰ ਨੇ ਰਾਜਪੁਰਾ-ਮੁਹਾਲੀ ਰੇਲਵੇ ਲਾਈਨ ਲਈ ਜ਼ਮੀਨ ਮੰਗੀ ਹੈ। ਕੇਂਦਰ ਨੇ ਜ਼ਮੀਨ ਐਕਵਾਇਰ ਕਰਨ ਲਈ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਹੈ ਤੇ ਜ਼ਮੀਨ ਐਕਵਾਇਰ ਕਰਨ ਲਈ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਤੋਂ ਸਹਿਯੋਗ ਮੰਗਿਆ ਹੈ।

Advertisements

ਜਾਣਕਾਰੀ ਅਨੁਸਾਰ ਰਾਜਪੁਰਾ-ਮੋਹਾਲੀ ਰੇਲਵੇ ਲਾਈਨ ਦਾ ਕੰਮ ਜਲਦ ਸ਼ੁਰੂ ਹੋਣ ਵਾਲਾ ਹੈ। ਇਸ ਰੇਲ ਲਾਈਨ ਪ੍ਰਾਜੈਕਟ ਲਈ 53.84 ਹੈਕਟੇਅਰ ਜ਼ਮੀਨ ਐਕਵਾਇਰ ਹੋਣੀ ਹੈ। ਪੰਜਾਬ ਦੇ 3 ਜ਼ਿਲ੍ਹਿਆਂ ਪਟਿਆਲਾ, ਫ਼ਤਿਹਗੜ੍ਹ ਸਾਹਿਬ ਤੇ ਮੋਹਾਲੀ ਵਿਚੋਂ ਇਹ ਰੇਲ ਲਾਇਨ ਲੰਘੇਗੀ। 


ਕੇਂਦਰ ਨੇ ਰੇਲਵੇ ਲਾਈਨ ਪ੍ਰਾਜੈਕਟ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਰਾਜਪੁਰਾ-ਮੋਹਾਲੀ ਰੇਲਵੇ ਲਾਈਨ ਪ੍ਰਾਜੈਕਟ 18.11 ਕਿ.ਮੀ. ਲੰਬਾ ਹੋਵੇਗਾ। ਰੇਲ ਮੰਤਰਾਲੇ ਨੇ ਪ੍ਰਾਜੈਕਟ ਨੂੰ ‘ਸਪੈਸ਼ਲ ਰੇਲਵੇ ਪ੍ਰਾਜੈਕਟ’ ਦਸਿਆ ਹੈ। ਮੋਹਾਲੀ-ਰਾਜਪੁਰਾ ਲਿੰਕ ਲਈ ਰੇਲਵੇ ਨੂੰ 54 ਹੈਕਟੇਅਰ ਜ਼ਮੀਨ ਦੀ ਲੋੜ ਹੈ ਜੋ ਪੰਜਾਬ ਸਰਕਾਰ ਐਕਵਾਇਰ ਕਰ ਕੇ ਕੇਂਦਰ ਨੂੰ ਦੇਵੇਗੀ।

ਚੰਡੀਗੜ੍ਹ-ਰਾਜਪੁਰਾ ਰੇਲਵੇ ਲਾਈਨ, ਜੋ ਸਾਲਾਂ ਤੋਂ ਲਟਕ ਰਹੀ ਸੀ, ਹੁਣ ਜਲਦ ਪੂਰੀ ਹੋਵੇਗੀ। ਇਸ ਨਾਲ ਮਾਲਵਾ ਖੇਤਰ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਇਹ ਟਰੈਕ ਫ਼ਤਿਹਗੜ੍ਹ ਸਾਹਿਬ, ਅੰਬਾਲਾ, ਪਟਿਆਲਾ ਅਤੇ ਮੋਹਾਲੀ ਵਿਚੋਂ ਲੰਘੇਗਾ।

ਰਾਜਪੁਰਾ-ਮੋਹਾਲੀ ਨਵੀਂ ਲਾਈਨ 18 ਕਿਲੋਮੀਟਰ ਲੰਬੀ ਲਾਈਨ ਹੈ। ਇਸ ’ਤੇ ਲਗਭਗ 443 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਰੇਲਵੇ ਲਾਈਨ ਦੇ ਨਿਰਮਾਣ ਨਾਲ ਚੰਡੀਗੜ੍ਹ ਸਮੇਤ ਸਾਰੇ ਪੰਜਾਬ ਨੂੰ ਫਾਇਦਾ ਹੋਵੇਗਾ। ਰਾਜਪੁਰਾ ਲਾਈਨ ਨਾਲ, ਸਰਹਿੰਦ, ਲੁਧਿਆਣਾ ਅਤੇ ਜਲੰਧਰ ਸਮੇਤ ਹੋਰ ਸੂਬਿਆਂ ਦੀ ਯਾਤਰਾ ਆਸਾਨ ਹੋ ਜਾਵੇਗੀ। ਪਹਿਲਾਂ, ਰੇਲਗੱਡੀ ਸਿੱਧੀ ਅੰਬਾਲਾ ਜਾਂਦੀ ਸੀ। ਹੁਣ ਇਹ ਰਾਜਪੁਰਾ ਨਾਲ ਜੁੜੇਗੀ। ਇਕ ਹੋਰ ਮੋਹਾਲੀ ਵਾਲੇ ਪਾਸੇ ਚੰਡੀਗੜ੍ਹ ਨਾਲ ਜੁੜੇਗਾ।

LEAVE A REPLY

Please enter your comment!
Please enter your name here