
ਮੇਰਠ (ਦ ਸਟੈਲਰ ਨਿਊਜ਼)। ਮੇਰਠ ਤੋਂ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਕੱਲਯੁਗੀ ਪੁੱਤ ਵਲੋਂ ਆਪਣੇ ਘਰਵਾਲਿਆਂ ਨੂੰ ਮੌਤ ਦੇ ਘਾਟ ਉਤਾਰ ਕੇ ਕਰੋੜਾਂ ਦੀ ਬੀਮਾ ਧੋਖਾਧੜੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ 2017 ਵਿੱਚ ਆਰੋਪੀ ਦੀ ਮਾਂ ਪ੍ਰਭਾ ਦੇਵੀ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਅਤੇ ਪਤਨੀ ਏਕਤਾ ਵੀ ਹੁਣ ਇਸ ਦੁਨਿਆ ਵਿੱਚ ਨਹੀਂ ਹੈ। 2024 ਵਿੱਚ ਵੀ ਆਰੋਪੀ ਵਿਸ਼ਾਲ ਸਿੰਘਲ ਅਤੇ ਉਸਦਾ ਪਿਤਾ ਮੁਕੇਸ਼ ਸਿੰਘਲ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋਏ। ਇਸ ਹਾਦਸੇ ਵਿੱਚ ਉਸਦੇ ਪਿਤਾ ਦੀ ਮੌਤ ਹੋਈ ਗਈ ਸੀ। ਜਦਕਿ ਆਰੋਪੀ ਸਿੰਘਲ ਨੂੰ ਮਾਮੂਲੀ ਸੱਟਾਂ ਲੱਗੀਆਂ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਮੌਤਾਂ ਦੇ ਇੰਨੇ ਸਾਲਾਂ ਬਾਅਦ ਜਦੋਂ ਵੱਡੇ ਖੁਲਾਸੇ ਹੋਏ। ਤਾਂ ਪਤਾ ਲੱਗਿਆ ਕਿ ਇਹ ਹਾਦਸੇ ਨਹੀਂ ਸਨ। ਸਗੋਂ ਕਤਲ ਸਨ। ਖੁਦ ਵਿਸ਼ਾਲ ਸਿੰਘਲ ਹੀ ਇਨ੍ਹਾਂ ਤਿੰਨਾਂ ਕਤਲ ਦਾ ਆਰੋਪੀ ਸੀ। ਉਸਨੇ 50 ਕਰੋੜ ਰੁਪਏ ਦੇ ਬੀਮਾ ਪੈਸੇ ਪ੍ਰਾਪਤ ਕਰਨ ਲਈ ਇਹਨਾਂ ਦੇ ਕਤਲਾਂ ਦੀ ਸਾਜ਼ਿਸ਼ ਰਚੀ ਸੀ। ਸੰਭਲ ਪੁਲਿਸ ਨੇ ਦਾ100 ਕਰੋੜ ਰੁਪਏ ਤੋਂ ਵੱਧ ਦੇ ਬੀਮਾ ਧੋਖਾਧੜੀ ਪਰਦਾਫਾਸ਼ ਕੀਤਾ। ਹੁਣ ਹਾਪੁੜ ਪੁਲਿਸ ਨੇ ਮੁਕੇਸ਼ ਸਿੰਘਲ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਸ਼ਾਲ ਉਸਦੇ ਦੋਸਤ ਸਤੀਸ਼ ਅਤੇ ਜੀਜਾ ਸੰਜੇ, ਜੋ ਕਿ ਸਾਜ਼ਿਸ਼ ਵਿੱਚ ਸ਼ਾਮਲ ਸਨ । ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਏ.ਐਸ.ਪੀ. ਅਨੁਕ੍ਰਿਤੀ ਸ਼ਰਮਾ ਦੀ ਟੀਮ ਨੇ ₹100 ਕਰੋੜ ਤੋਂ ਵੱਧ ਦੇ ਬੀਮਾ ਧੋਖਾਧੜੀ ਨੈੱਟਵਰਕ ਦਾ ਪਰਦਾਫਾਸ਼ ਕੀਤਾ। ਤਾਂ ਉਨ੍ਹਾਂ ਨੇ ਪਿਛਲੇ ਇੱਕ ਜਾਂ ਦੋ ਸਾਲਾਂ ਵਿਚ ਸਾਰੀਆਂ ਬੀਮਾ ਕੰਪਨੀਆਂ ਤੋਂ ਦੁਰਘਟਨਾ ਵਿਚ ਹੋਈਆਂ ਮੌਤਾਂ ਅਤੇ ਦਾਅਵਿਆਂ ਦੇ ਵੇਰਵੇ ਮੰਗੇ। ਤਾਂ ਮੁਕੇਸ਼ ਸਿੰਘਲ ਦਾ ਮਾਮਲਾ ਵੀ ਸਾਹਮਣੇ ਆਇਆ। ਵਿਸ਼ਾਲ ਨੇ 50 ਕਰੋੜ ਦੇ ਬੀਮੇ ਲਈ ਉਸ ਦੇ ਪਿਤਾ ਦੀ ਮੌਤ ਦਾ ਜਾਅਲਸਾਜ਼ੀ ਕਰਨ ਦੀ ਰਚੀ ਸੀ।












