
ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਲੁਧਿਆਣਾ ਵਿੱਚ ਪੰਜਾਬ ਸਟੇਟ ਡੀਅਰ ਦੀਵਾਲੀ ਬੰਪਰ-2025 ਲਾਟਰੀ ਦਾ ਡਰਾਅ ਕਢਿਆ ਗਿਆ। ਜਿਸ ਵਿੱਚ ਹੁਸ਼ਿਆਰਪੁਰ ਤੋਂ ਲੁਧਿਆਣਾ ਆਏ ਨੌਜਵਾਨ ਨੂੰ 1 ਕਰੋੜ ਰੁਪਏ ਦੀ ਲਾਟਰੀ ਦਾ ਇਨਾਮ ਨਿਕਲਿਆ ਹੈ।ਦੱਸਿਆ ਜਾ ਰਿਹਾ ਹੈ ਕਿ ਇਸ ਬੰਪਰ ਵਿਚ ਕੁੱਲ 38 ਕਰੋੜ ਦੇ ਇਨਾਮ ਕੱਢੇ ਗਏ ਹਨ।

ਜਾਣਕਾਰੀ ਮੁਤਾਬਕ ਇਸ ਹੁਸ਼ਿਆਰਪੁਰ ਤੋਂ ਰਿਸ਼ਤੇਦਾਰੀ ਵਿੱਚ ਲੁਧਿਆਣਾ ਆਏ ਨੌਜਵਾਨ ਗੁਰਵਿੰਦਰ ਸਿੰਘ ਵਲੋਂ ਅਪਣੇ ਪੁੱਤਰ ਦੀ ਜਿੱਦ ਤੋਂ ਬਾਅਦ ਇਕ ਦਿਨ ਪਹਿਲਾਂ ਖ਼ਰੀਦੇ ਗਏ ਦੀਵਾਲੀ ਬੰਪਰ ਵਿਚ ਇਕ ਕਰੋੜ ਦਾ ਇਨਾਮ ਨਿਕਲਿਆ ਹੈ। ਗੁਰਵਿੰਦਰ ਸਿੰਘ ਨੇ ਪਹਿਲੀ ਵਾਰ ਲਾਟਰੀ ਖ਼ਰੀਦੀ ਸੀ। ਜਾਣਕਾਰੀ ਅਨੁਸਾਰ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਟੇਟ ਲਾਟਰੀ ਵਲੋਂ ਦੀਵਾਲੀ ਬੰਪਰ ਉਤੇ 38 ਕਰੋੜ ਰੁਪਏ ਦੇ ਇਨਾਮ ਦਾ ਡਰਾਅ ਕੱਢਿਆ ਗਿਆ ਹੈ ਅਤੇ ਵਿਅਕਤੀ ਵਲੋਂ ਹੁਸ਼ਿਆਰਪੁਰ ਦੇ ਘੰਟਾ ਘਰ ਚੌਕ ਵਿਚੋਂ ਦੀਵਾਲੀ ਬੰਪਰ ਦੀਆਂ ਟਿਕਟਾਂ ਲਈਆਂ ਅਤੇ ਇੱਕ ਟਿਕਟ ਵਿੱਚ ਇੱਕ ਕਰੋੜ ਰੁਪਏ ਦਾ ਇਨਾਮ ਨਿਕਲ ਆਇਆ।












