Tuesday, October 13, 2026
Home Chandigarh 94 ਸਾਲਾਂ ਕਿਰਪਾਲ ਨੇ ਏਸ਼ੀਆਈ ਮਾਸਟਰ ਅਥਲੈਟਿਕ ਚੈਂਪਿਅਨਸ਼ਿਪ ‘ਚ ਜਿੱਤੇ 2 ਤਮਗ਼ੇ

94 ਸਾਲਾਂ ਕਿਰਪਾਲ ਨੇ ਏਸ਼ੀਆਈ ਮਾਸਟਰ ਅਥਲੈਟਿਕ ਚੈਂਪਿਅਨਸ਼ਿਪ ‘ਚ ਜਿੱਤੇ 2 ਤਮਗ਼ੇ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਚੰਡੀਗੜ੍ਹ ਵਿੱਚ ਰਹਿਣ ਵਾਲੇ 94 ਸਾਲਾਂ ਕਿਰਪਾਲ ਸਿੰਘ ਨੇ ਏਸ਼ੀਆਈ ਮਾਸਟਰ ਅਥਲੈਟਿਕ ਚੈਂਪਿਅਨਸ਼ਿਪ ਵਿੱਚ ਦੋ ਤਮਗ਼ੇ ਜਿੱਤੇ ਹਨ। ਚੇਨੱਈ ਵਿੱਚ ਹੋਈ ਮਾਸਟਰ ਏਸ਼ੀਅਨ ਚੈਂਪੀਅਨਸ਼ਿਪ 2025 ਵਿੱਚ ਚੰਡੀਗੜ੍ਹ ਦੇ 94 ਸਾਲਾਂ ਉਮਰ ਦੇ ਦੌੜਾਕ ਕਿਰਪਾਲ ਸਿੰਘ ਨੇ 90 ਸਾਲ ਤੋਂ ਵੱਧ ਉਮਰ ਦੇ ਵਰਗ ਵਿੱਚ 5000 ਮੀਟਰ ਪੈਦਲ ਚਾਲ ਵਿੱਚ ਸੋਨੇ ਦਾ ਅਤੇ 100 ਮੀਟਰ ਦੌੜ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ । 5 ਤੋਂ 9 ਨਵੰਬਰ ਤੱਕ ਹੋਏ ਇਹਨਾਂ ਮੁਕਾਬਲਿਆਂ ਵਿੱਚ ਕਿਰਪਾਲ ਸਿੰਘ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ । 

Advertisements

ਉਹ ਹੁਣ ਤਕ ਰਾਸ਼ਟਰੀ ਪੱਧਰ ’ਤੇ 12 ਅਤੇ ਅੰਤਰਰਾਸ਼ਟਰੀ ਪੱਧਰ ’ਤੇ ਤਿੰਨ ਮੈਡਲ ਹਾਸਲ ਕਰ ਚੁੱਕੇ ਹਨ ।  ਵਰਣਨ ਯੋਗ ਹੈ ਕਿ ਕਿਰਪਾਲ ਸਿੰਘ ਨੇ 92 ਸਾਲ ਦੀ ਉਮਰ ਵਿੱਚ ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਦੀ ਸ਼ੁਰੂਆਤ ਕੀਤੀ ਸੀ । ਪਿਛਲੇ ਸਾਲ ਕੁਆਲਾਲਮਪੁਰ ਵਿੱਚ ਹੋਈ ਚੈਂਪੀਅਨਸ਼ਿਪ ਦੌਰਾਨ ਸੋਨੇ ਦਾ ਤਮਗ਼ਾ ਵੀ ਜਿੱਤਿਆ।
 

LEAVE A REPLY

Please enter your comment!
Please enter your name here