Wednesday, November 4, 2026
Home Crime ਗੁਰਦਾਸਪੁਰ ਸਿਟੀ ਥਾਣੇ ਦੇ ਬਾਹਰ ਧਮਾਕਾ, ਪੁਲਿਸ ਨੇ ਟਾਇਰ ਫੱਟਣ ਦੀ ਕਹੀ...

ਗੁਰਦਾਸਪੁਰ ਸਿਟੀ ਥਾਣੇ ਦੇ ਬਾਹਰ ਧਮਾਕਾ, ਪੁਲਿਸ ਨੇ ਟਾਇਰ ਫੱਟਣ ਦੀ ਕਹੀ ਗੱਲ, ਔਰਤ ਜ਼ਖਮੀ

ਗੁਰਦਾਸਪੁਰ (ਦ ਸਟੈਲਰ ਨਿਊਜ਼)।  ਗੁਰਦਾਸਪੁਰ ਵਿੱਚ ਧਮਾਕਾ ਹੋਣ ਦੀ ਜਾਣਕਾਰੀ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਿਕ ਗੁਰਦਾਸਪੁਰ ਦੇ ਸਿਟੀ ਥਾਣੇ ਦੇ ਬਾਹਰ ਧਮਾਕਾ ਹੋਇਆ ਹੈ ਜਦਕਿ ਪੁਲਿਸ ਵਾਲਿਆਂ ਵੱਲੋਂ ਇਸ ਬਾਰੇ ਇਨਕਾਰ ਕੀਤਾ ਜਾ ਰਿਹਾ ਹੈ। ਹੁਣ ਇਸ ਧਮਾਕੇ ਦੀ ਪੁਸ਼ਟੀ ਕਥਿਤ ਤੌਰ ’ਤੇ ਖਾਲਿਸਤਾਨ ਲਿਬਰੇਸ਼ਨ ਆਰਮੀ ਵਲੋਂ ਲਈ ਗਈ ਹੈ।

Advertisements

ਸੋਸ਼ਲ ਮੀਡੀਆ ’ਤੇ ਇਕ ਵਾਇਰਲ ਪੋਸਟ ਵਿਚ ਲਿਖਿਆ ਗਿਆ ਹੈ ਕਿ ਜਦੋਂ ਤੱਕ ਹਿੰਦੂ ਖਾਲਿਸਤਾਨ ਵਿਰੁੱਧ ਬੋਲਦੇ ਰਹਿਣਗੇ, ਇਹ ਗ੍ਰਨੇਡ ਹਮਲੇ ਇਸੇ ਤਰ੍ਹਾਂ ਜਾਰੀ ਰਹਿਣਗੇ। ਦੂਜੇ ਪਾਸੇ ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਇਹ ਇਕ ਨਕਲੀ ਪੋਸਟ ਹੈ। ਪੁਲਿਸ ਸਟੇਸ਼ਨ ਦੇ ਬਾਹਰ ਕੋਈ ਧਮਾਕਾ ਨਹੀਂ ਹੋਇਆ। ਰਾਤ ਇਕ ਟਰੱਕ ਦਾ ਟਾਇਰ ਫਟ ਗਿਆ ਸੀ, ਜਿਸ ਨੂੰ ਧਮਾਕਾ ਦੱਸਿਆ ਜਾ ਰਿਹਾ ਹੈ। ਧਮਾਕੇ ਵਿੱਚ ਇਕ ਔਰਤ ਦੇ ਜ਼ਖਮੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਟਾਇਰ ਫੱਟਣ ਤੋਂ ਬਾਅਦ ਕੁਝ ਪੱਥਰ ਲੱਗ ਗਏ ਹਨ। 

LEAVE A REPLY

Please enter your comment!
Please enter your name here