Tuesday, October 13, 2026
Home Crime ਸਰਕਾਰੀ ਬੱਸ ’ਤੇ 3 ਮੋਟਰਸਾਈਕਲ ਸਵਾਰਾਂ ਵੱਲੋ ਕੀਤੀ ਗਈ ਫਾਇਰਿੰਗ, ਜਾਨੀ ਨੁਕਸਾਨ...

ਸਰਕਾਰੀ ਬੱਸ ’ਤੇ 3 ਮੋਟਰਸਾਈਕਲ ਸਵਾਰਾਂ ਵੱਲੋ ਕੀਤੀ ਗਈ ਫਾਇਰਿੰਗ, ਜਾਨੀ ਨੁਕਸਾਨ ਤੋਂ ਬਚਾਅ

ਫਿਰੋਜ਼ਪੁਰ(ਦ ਸਟੈਲਰ ਨਿਊਜ਼)। ਫਾਜ਼ਿਲਕਾ ਸੜਕ ’ਤੇ ਪੀਰ ਖਾਂ ਸ਼ੇਖ ਵਾਲੀ ਪੁਲ ਨਜ਼ਦੀਕ ਪੰਜਾਬ ਰੋਡਵੇਜ਼ ਦੀ ਬੱਸ ’ਤੇ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਫਾਇਰਿੰਗ ਕੀਤੀ। ਇਸ ਦੌਰਾਨ ਸਾਰੀਆਂ ਸਵਾਰੀਆਂ ਸੁਰੱਖਿਅਤ ਰਹੀਆਂ| ਇਹ ਘਟਨਾ ਅੱਜ ਸ਼ਾਮ ਛੇ ਵਜੇ ਤੋਂ ਬਾਅਦ ਵਾਪਰੀ।

Advertisements

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੱਸ ਦੇ ਡਰਾਈਵਰ ਅਤੇ ਕੰਡਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਫਿਰੋਜ਼ਪੁਰ ਤੋਂ ਗੰਗਾਨਗਰ ਜਾ ਰਹੇ ਸਨ ਕਿ ਤਿੰਨ ਨੌਜਵਾਨਾਂ ਨੇ ਡਰਾਈਵਰ ਦੀ ਬਾਰੀ ਵਿੱਚ ਗੋਲੀ ਮਾਰੀ ਜਿਹੜੀ ਡਰਾਈਵਰ ਸੀਟ ਮਗਰੋਂ ਲੰਘ ਗਈ ਤੇ ਡਰਾਈਵਰ ਵਾਲ-ਵਾਲ ਬਚਿਆ ਅਤੇ ਦੂਸਰੀ ਗੋਲੀ ਬੱਸ ਦੇ ਅੱਗੇ ਮਾਰੀ| ਬੱਸ ਦੇ ਕੰਡਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਗੋਲੀ ਚੱਲਣ ਨਾਲ ਉਸ ਦੀ ਲੱਤ ਵਿੱਚ ਛਰ੍ਹੇ ਲੱਗੇ ਹਨ| ਘਟਨਾ ਵਾਪਰਨ ਤੋਂ ਬਾਅਦ ਡਰਾਈਵਰ ਵੱਲੋਂ ਬੱਸ ਨੂੰ ਥਾਣਾ ਲੱਖੋ ਕੇ ਬਹਿਰਾਮ ਲਿਜਾਇਆ ਗਿਆ| ਇਹ ਮਾਮਲਾ ਥਾਣਾ ਮਮਦੋਟ ਅਧੀਨ ਹੋਣ ਕਰਕੇ ਥਾਣਾ ਮੁਖੀ ਮਮਦੋਟ ਪੁਲੀਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ ਪਰ ਗੋਲੀਆਂ ਚਲਾਉਣ ਦੇ ਕਾਰਨ ਸਪਸ਼ਟ ਨਾ ਹੋਏ।

LEAVE A REPLY

Please enter your comment!
Please enter your name here