
ਮਹਾਰਾਸ਼ਟਰ (ਦ ਸਟੈਲਰ ਨਿਊਜ਼)। ਮਹਾਰਾਸ਼ਟਰ ਦੇ ਠਾਣੇ ਸ਼ਹਿਰ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ 78 ਸਾਲਾਂ ਵਿਅਕਤੀ ਨਾਲ ਔਨਲਾਈਨ ਨਿਵੇਸ਼ ਰਾਹੀਂ ਚੰਗੇ ਮੁਨਾਫ਼ੇ ਦਾ ਵਾਅਦਾ ਕਰਕੇ ਕਥਿਤ ਤੌਰ ‘ਤੇ 1.06 ਕਰੋੜ ਰੁਪਏ ਦੀ ਠੱਗੀ ਮਾਰੀ ਗਈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ। ਬੋਡੀ ਪੁਲਿਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਆਰੋਪੀ ਨੇ ਪਹਿਲਾਂ ਬਜ਼ੁਰਗ ਨਾਗਰਿਕ ਨੂੰ ਇੱਕ ਵਟਸਐਪ ਗਰੁੱਪ ਵਿੱਚ ਸ਼ਾਮਲ ਕੀਤਾ ਅਤੇ ਬਾਅਦ ਵਿੱਚ ਚੰਗੇ ਮੁਨਾਫ਼ੇ ਦਾ ਅਦਾ ਕਰਕੇ ਉਸਨੂੰ ਨਿਵੇਸ਼ ਲਈ ਇੱਕ ਹੋਰ ਗਰੁੱਪ ਵਿੱਚ ਸ਼ਾਮਲ ਕੀਤਾ।

ਆਰੋਪੀ ਦੀਆਂ ਗੱਲਾਂ ‘ਤੇ ਵਿਸ਼ਵਾਸ ਕਰਦੇ ਹੋਏ, ਪੀੜਤ ਨੇ ਕਥਿਤ ਤੌਰ ‘ਤੇ ਅਕਤੂਬਰ ਤੋਂ ਨਵੰਬਰ ਦੇ ਵਿਚਕਾਰ 21 ਵਾਰ ਕੁੱਲ 1.06 ਕਰੋੜ ਰੁਪਏ ਆਨਲਾਈਨ ਕਈ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ, ਪਰ ਜਦੋਂ ਉਸਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਆਰੋਪੀ ਨੇ ਜਵਾਬ ਦੇਣਾ ਬੰਦ ਕਰ ਦਿੱਤਾ। ਪੀੜਤ ਦੀ ਸ਼ਿਕਾਇਤ ਦੇ ਆਧਾਰ ‘ਤੇ, ਪੁਲਿਸ ਨੇ ਵੀਰਵਾਰ ਨੂੰ ਧੋਖਾਧੜੀ ਦੇ ਆਰੋਪ ਵਿੱਚ ਆਰੋਪੀ ਵਿਰੁੱਧ ਕੇਸ ਦਰਜ ਕੀਤਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।












