
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਲੋਕਤੰਤਰ ਦੇ ਚੌਥੇ ਸਤੰਭ ਪ੍ਰੈਸ ਦੀ ਆਜ਼ਾਦੀ ਆਜ਼ਾਦ ਭਾਰਤ ਲਈ ਉਨੀ ਹੀ ਜਰੂਰੀ ਹੈ ਜਿੰਨੀ ਕਿ ਜੀਵਨ ਜੀਣ ਲਈ ਸਾਹ, ਇਸ ਦੇ ਨਾਲ ਨਾਲ ਇਸ ਸਤੰਭ ਦੀ ਪਹਿਲੀ ਕੜੀ ਪੱਤਰਕਾਰ ਦਾ ਨਿਰਪੱਖ ਹੋਣਾ ਵੀ ਜਰੂਰੀ ਹੈ। ਉਪਰੋਕਤ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸੰਜੀਵ ਤਲਵਾਰ ਨੇ ਅੱਜ ਸਰਦਾਰ ਬਲਜਿੰਦਰ ਸਿੰਘ ਨੂੰ ਪ੍ਰੈਸ ਕਲੱਬ ਦਾ ਪ੍ਰਧਾਨ ਬਣਨ ਤੇ ਵਧਾਈ ਦਿੰਦੇ ਹੋਏ ਕਹੇ। ਸੰਜੀਵ ਤਲਵਾਰ ਨੇ ਕਿਹਾ ਸਰਦਾਰ ਬਲਜਿੰਦਰ ਸਿੰਘ ਨੇ ਆਪਣੀ ਸੋਚ ਅਤੇ ਕਲਮ ਨੂੰ ਕਦੀ ਵੀ ਕਿਸੇ ਦਾ ਗੁਲਾਮ ਹੋਣ ਨਹੀਂ ਦਿੱਤਾ ਇਸੀ ਕਾਰਨ ਅੱਜ ਚੋਟੀ ਦੇ ਪੱਤਰਕਾਰਾਂ ਵਿੱਚ ਉਹਨਾਂ ਦੀ ਗਿਣਤੀ ਹੁੰਦੀ ਹੈ।

ਉਹਨਾਂ ਕਿਹਾ ਸਰਦਾਰ ਬਲਜਿੰਦਰ ਸਿੰਘ ਦੀ ਸੋਚ ਅਤੇ ਸਹਿਯੋਗ ਦੇ ਚਲਦਿਆਂ ਲੋਕਤੰਤਰ ਦਾ ਇਹ ਚੌਥਾ ਸਤੰਭ ਆਪਣੀਆਂ ਨੀਹਾਂ ਮਜਬੂਤ ਕਰ ਸਕਿਆ ਹੈ। ਉਹਨਾਂ ਨੇ ਵਧਾਈ ਦਿੰਦਿਆਂ ਹੋਇਆ ਆਖਿਆ ਕਲਮ ਦੇ ਇਸ ਧਨੀ ਪੱਤਰਕਾਰ ਦੇ ਸਹਿਯੋਗ ਦੇ ਨਾਲ ਸਮਾਜ ਵਿੱਚ ਪਨਪ ਰਹੀਆਂ ਬੁਰਾਈਆਂ ਨੂੰ ਖਤਮ ਕਰਨ ਵਿੱਚ ਸਹਾਇਤਾ ਮਿਲੇਗੀ। ਇਸ ਮੌਕੇ ਸਰਦਾਰ ਭੁਪਿੰਦਰ ਸਿੰਘ ਮਹਿੰਦੀਪੁਰ, ਤੀਰਥ ਸਿੰਘ ਲੰਬੜਦਾਰ, ਸੁੱਚਾ ਸਿੰਘ ਫੌਜੀ, ਬਲਵੀਰ ਸਿੰਘ, ਸਰਦਾਰ ਜਗਤਾਰ ਸਿੰਘ, ਸਰਦਾਰਾ ਸੰਤੋਖ ਸਿੰਘ, ਇਕਬਾਲ ਸਿੰਘ ਗੋਪੀ, ਰੇਸ਼ਮ ਕੌਰ ,ਪਰਮਿੰਦਰ ਸਿੰਘ ,ਜਸਵਿੰਦਰ ਸਿੰਘ, ਨੀਤੀ ਤਲਵਾਰ, ਪਰਮਜੀਤ ਕੌਰ, ਪ੍ਰੀਆ ਸੈਨੀ, ਕ੍ਰਿਸ਼ਨਾ ਥਾਪਰ, ਨੇ ਵੀ ਵਧਾਈ ਦਿੱਤੀ।












