
ਮੁਹਾਲੀ(ਦ ਸਟੈਲਰ ਨਿਊਜ਼)। ਮੁਹਾਲੀ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਮਹਿਲਾ ਦਾ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਚੋਰੀ ਦੀ ਮੰਸ਼ਾ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਦੱਸ ਦਈਏ ਕਿ ਇਹ ਵਾਰਦਾਤ ਮੁਹਾਲੀ ਦੇ ਫੇਜ਼ 5 ਵਿੱਚ ਵਾਪਰੀ ਸੀ। ਜਿਸਦਾ ਪਰਿਵਾਰ ਵਿਦੇਸ਼ ਵਿੱਚ ਰਹਿੰਦਾ ਹੈ। ਉਸਦਾ ਪਤੀ ਵਕੀਲ ਅਤੇ ਉਹ ਆਪਣੇ ਧੀ ਕੋਲ ਵਿਦੇਸ਼ ਗਿਆ ਹੋਇਆ ਹੈ। ਇੱਥੇ ਉਹ ਆਪਣੇ ਘਰ ਵਿੱਚ ਇੱਕਲੀ ਸੀ। ਇਹ ਵਾਰਦਾਤ ਦੇਰ ਰਾਤ ਸਾਢੇ 11 ਵਜੇ ਵਾਪਰੀ।

ਮ੍ਰਿਤਕਾ ਦੀ ਪਛਾਣ 65 ਸਾਲਾਂ ਅਸ਼ੋਕ ਗੋਇਲ ਵਜੋਂ ਹੋਈ ਹੈ। ਜਿਸਦਾ ਅਣਪਛਾਤਿਆ ਨੇ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਘਟਨਾ ਨੂੰ ਅੰਜਾਮ ਦੇਣ ਦੌਰਾਨ ਨੌਕਰ ਨੂੰ ਕੁਰਸੀ ਨਾਲ ਬੰਨ੍ਹ ਕੇ ਮੌਕੇ ਤੋਂ ਫਰਾਰ ਹੋ ਗਏ। ਫਿਲਹਾਲ ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।












