Wednesday, October 14, 2026
Home Crime ਮਹਿਲਾ ਐਡਵੋਕੇਟ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਸਹੇਲੀ ਤੇ ਆਰੋਪ

ਮਹਿਲਾ ਐਡਵੋਕੇਟ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਸਹੇਲੀ ਤੇ ਆਰੋਪ

ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਦੀ ਈਡਬਲਯੂਐਸ ਕਲੋਨੀ ਵਿੱਚ ਸਹੇਲੀ ਨਾਲ ਕਿਰਾਏ ‘ਤੇ ਰਹਿ ਰਹੀ ਮਹਿਲਾ ਐਡਵੋਕੇਟ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਐਡਵੋਕੇਟ  ਦੀ ਪਛਾਣ ਮਾਨਸਾ ਦੀ ਰਹਿਣ ਵਾਲੀ ਦਿਲਜੋਤ ਸ਼ਰਮਾ ਵਜੋਂ ਹੋਈ ਹੈ। ਉਸਦੇ ਨਾਲ ਰਹਿ ਰਹੀ ਉਸਦੀ ਸਹੇਲੀ ਰਵਿੰਦਰ ਕੌਰ ਜੋ ਕਿ ਬੱਚਿਆਂ ਨੂੰ ਟਿਊਸ਼ਨ ਪੜਾਉਂਦੀ ਹੈ ਨੇ ਦੱਸਿਆ ਕਿ ਦਿਲਜੋਤ ਕਾਫੀ ਸਮੇਂ ਤੋਂ ਬੀਮਾਰ ਸੀ। 

Advertisements

ਬੀਤੇ ਦਿਨੀ ਅਚਾਨਕ ਉਹ ਚੱਕਰ ਖਾ ਕੇ ਡਿੱਗ ਗਈ, ਉਸ ਨੂੰ ਡੀਐਮਸੀ ਹਸਪਤਾਲ ਐਡਮਿਟ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਉਸਨੇ ਦੱਸਿਆ ਕਿ ਹਸਪਤਾਲ ਵਾਲਿਆਂ ਨੇ ਦਿਲਜੋਤ ਦੀਆਂ ਮੈਡੀਕਲ ਰਿਪੋਰਟਾਂ ਮੰਗੀਆਂ ਸੀ, ਜਦੋਂ ਮੈਂ ਉਸਦੇ ਅਲਮਾਰੀ ਵਿੱਚੋਂ ਡਾਕੂਮੈਂਟ ਲੱਭ ਰਹੀ ਸੀ ਤਾਂ ਉਥੇ ਇਕ ਸੁਸਾਈਡ ਨੋਟ ਪਿਆ ਮਿਲਿਆ, ਜਿਸ ਵਿੱਚ ਦਿਲਜੋਤ ਨੇ ਖੁਦਕੁਸ਼ੀ ਕਰਨ ਦੀ ਗੱਲ ਆਖੀ ਸੀ।

ਦੂਜੇ ਪਾਸੇ ਮੌਕੇ ‘ਤੇ ਪਹੁੰਚੀ ਕੁੜੀ ਦੀ ਮਾਤਾ ਵੀਰਪਾਲ ਕੌਰ ਨੇ ਆਰੋਪ ਲਾਇਆ ਕਿ ਰਵਿੰਦਰ ਕੌਰ ਜਿਹੜਾ ਸੁਸਾਈਡ ਨੋਟ ਦਿਖਾ ਰਹੀ ਹੈ, ਉਸ ਵਿੱਚ ਉਹਨਾਂ ਦੀ ਕੁੜੀ ਦੀ ਲਿਖਾਈ ਨਹੀਂ ਹੈ। ਉਹਨਾਂ ਕਿਹਾ ਕਿ ਰਵਿੰਦਰ ਕੌਰ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਦਿਲਜੋਤ ਦਾ ਕਤਲ ਕੀਤਾ ਹੈ। ਉਹਨਾਂ ਨੇ ਪੁਲਿਸ ਕੋਲੋਂ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਨ ਦੀ ਗੁਹਾਰ ਲਾਈ ਹੈ। 

ਉੱਥੇ ਹੀ ਥਾਣਾ ਡਿਵੀਜ਼ਨ ਨੰਬਰ ਸੱਤ ਦੇ ਐਸਐਚਓ ਗਗਨਦੀਪ ਨੇ ਦੱਸਿਆ ਕਿ ਡੀਐਮਸੀ ਹਸਪਤਾਲ ਤੋਂ ਇੱਕ ਕੁੜੀ ਦੇ ਸੂਸਾਈਡ ਕਰਨ ਸਬੰਧੀ ਜਾਣਕਾਰੀ ਮਿਲੀ ਹੈ ਜਦਕਿ ਪਰਿਵਾਰ ਨੇ ਲੜਕੀ ਦਾ ਕਤਲ ਹੋਣ ਦਾ ਆਰੋਪ ਲਾਇਆ ਹੈ। ਦਿਲਜੋਤ ਦੀ ਲਾਸ਼ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਸਾਰੀਆਂ ਚੀਜ਼ਾਂ ਕਲੀਅਰ ਹੋਣਗੀਆਂ ਤੇ ਬਣਦੀ ਕਾਰਵਾਈ ਕੀਤੀ ਜਾਏਗੀ। 

LEAVE A REPLY

Please enter your comment!
Please enter your name here