Wednesday, October 21, 2026
Home Crime ਡੰਪਰ ਤੇ ਮੋਟਰਸਾਈਕਲ ਦੀ ਟੱਕਰ, ਛੁੱਟੀ ਆਏ ਆਈਟੀਬੀਪੀ ਦੇ ਜਵਾਨ ਦੀ ਮੌਤ

ਡੰਪਰ ਤੇ ਮੋਟਰਸਾਈਕਲ ਦੀ ਟੱਕਰ, ਛੁੱਟੀ ਆਏ ਆਈਟੀਬੀਪੀ ਦੇ ਜਵਾਨ ਦੀ ਮੌਤ

ਉਤਰਾਖੰਡ (ਦ ਸਟੈਲਰ ਨਿਊਜ਼)। ਊਧਮ ਸਿੰਘ ਨਗਰ ਵਿੱਚ ਸੜਕ ਹਾਦਸੇ ਦੌਰਾਨ ਛੁੱਟੀ ਆਏ ਆਈ.ਟੀ.ਬੀ.ਪੀ. ਦੇ ਜਵਾਨ ਦੀ ਮੌਤ ਹੋਈ। ਇਹ ਹਾਦਸਾ ਡੰਪਰ ਅਤੇ ਮੋਟਰ ਸਾਈਕਲ ਦੀ ਹੋਈ ਟੱਕਰ ਕਾਰਨ ਵਾਪਰਿਆ, ਜਿਸ ’ਚ ਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਿਕ ਉਨ੍ਹਾਂ ਦੇ ਪਿਤਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਖਟੀਮਾ ਦੇ ਚੰਦੇਲੀ ਨਿਵਾਸੀ 32 ਸਾਲਾ ਆਈ.ਟੀ.ਬੀ.ਪੀ ਜਵਾਨ ਤ੍ਰਿਲੋਕ ਕੁਮਾਰ ਆਪਣੇ ਪਿਤਾ ਓਮ ਪ੍ਰਕਾਸ਼ ਨਾਲ ਬਾਈਕ ਤੇ ਸਿਤਾਰਗੰਜ ਦੇ ਕੈਲਾਸ਼ਪੁਰੀ ਵਾਪਸ ਜਾ ਰਹੇ ਸਨ।

Advertisements

ਇਸੇ ਦੌਰਾਨ ਸਿਤਾਰਗੰਜ ਦੇ ਬਘੌਰੀ ਕੋਲ ਤੇਜ਼ ਰਫ਼ਤਾਰ ਇਕ ਡੰਪਰ ਨੇ ਉਨ੍ਹਾਂ ਦੀ ਬਾਈਕ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਜਵਾਨ ਤ੍ਰਿਲੋਕ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਉਨ੍ਹਾਂ ਦੇ ਪਿਤਾ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀ ਓਮ ਪ੍ਰਕਾਸ਼ ਨੂੰ ਉਪ-ਜ਼ਿਲ੍ਹਾ ਚਿਕਿਤਸਾਲੇ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤ੍ਰਿਲੋਕ ਕੁਮਾਰ ਲੇਹ-ਲੱਦਾਖ ਵਿੱਚ ਤਾਇਨਾਤ ਸਨ ਅਤੇ ਇਨ੍ਹਾਂ ਦਿਨਾਂ ਵਿੱਚ ਛੁੱਟੀ ਤੇ ਘਰ ਆਏ ਹੋਏ ਸਨ।

LEAVE A REPLY

Please enter your comment!
Please enter your name here