Tuesday, October 13, 2026
Home Chandigarh ਸੂਬਾ ਸਰਕਾਰ ਨੇ ਥਾਣੇ ਖਾਲੀ ਕਰਵਾਉਣ ਦੇ ਦਿੱਤੇ ਹੁਕਮ

ਸੂਬਾ ਸਰਕਾਰ ਨੇ ਥਾਣੇ ਖਾਲੀ ਕਰਵਾਉਣ ਦੇ ਦਿੱਤੇ ਹੁਕਮ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਭਰ ਦੇ ਥਾਣੇ ਖਾਲੀ ਹੋਣ ਜਾ ਰਹੇ ਹਨ। ਥਾਣੇ, ਪੁਲਿਸ ਯਾਰਡਾਂ ਅਤੇ ਸੜਕਾਂ ’ਤੇ ਖੜ੍ਹੇ ਜ਼ਬਤ ਕੀਤੇ ਵਾਹਨਾਂ ਨੂੰ ਹਟਾਉਣ ਲਈ ਸੂਬਾ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਸੰਜੀਵ ਅਰੋੜਾ ਨੇ ਹੁਕਮ ਜਾਰੀ ਕਰਦੇ ਹੋਏ ਕਿਹਾ ਹੈ ਕਿ ਸਾਰੇ ਜ਼ਬਤ ਕੀਤੇ ਵਾਹਨ 30 ਦਿਨਾਂ ਦੇ ਅੰਦਰ-ਅੰਦਰ ਥਾਣਿਆਂ ਤੋਂ ਹਟਾਏ ਜਾਣ। ਹੁਕਮਾਂ ਅਨੁਸਾਰ ਪੁਲਿਸ ਨੂੰ ਕਿਹਾ ਗਿਆ ਹੈ ਕਿ ਜ਼ਬਤ ਕੀਤੇ ਵਾਹਨਾਂ ਨੂੰ ਸ਼ਹਿਰਾਂ ਤੋਂ ਬਾਹਰ ਨਿਰਧਾਰਤ ਥਾਵਾਂ ’ਤੇ ਭੇਜਿਆ ਜਾਵੇ, ਤਾਂ ਜੋ ਥਾਣਿਆਂ ਅਤੇ ਪੁਲਿਸ ਯਾਰਡਾਂ ’ਚ ਭੀੜ ਅਤੇ ਅਵਿਵਸਥਾ ਨੂੰ ਖਤਮ ਕੀਤਾ ਜਾ ਸਕੇ। ਇਸ ਦੇ ਨਾਲ ਹੀ ਨਗਰ ਪਾਲਿਕਾਵਾਂ ਦੀਆਂ ਜ਼ਮੀਨਾਂ ’ਤੇ ਖੜ੍ਹੇ ਵਾਹਨਾਂ ਨੂੰ ਵੀ ਤੁਰੰਤ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

Advertisements

ਸਰਕਾਰੀ ਅੰਕੜਿਆਂ ਮੁਤਾਬਕ ਪੰਜਾਬ ਦੇ 424 ਥਾਣਿਆਂ ਵਿੱਚ ਇਸ ਸਮੇਂ 75 ਹਜ਼ਾਰ ਤੋਂ ਵੱਧ ਜ਼ਬਤ ਕੀਤੇ ਵਾਹਨ ਖੜ੍ਹੇ ਹਨ। ਇਨ੍ਹਾਂ ਵਿੱਚ ਸਭ ਤੋਂ ਵੱਧ ਵਾਹਨ ਸੜਕ ਹਾਦਸਿਆਂ ਨਾਲ ਜੁੜੇ ਹੋਏ ਹਨ, ਜੋ ਲੰਬੇ ਸਮੇਂ ਤੋਂ ਥਾਣਿਆਂ ਅਤੇ ਪੁਲਿਸ ਯਾਰਡਾਂ ਵਿੱਚ ਪਏ ਹੋਏ ਹਨ। ਸਰਕਾਰ ਦਾ ਕਹਿਣਾ ਹੈ ਕਿ ਥਾਣਿਆਂ ਅਤੇ ਸਰਕਾਰੀ ਜ਼ਮੀਨਾਂ ’ਤੇ ਖੜ੍ਹੇ ਇਹ ਵਾਹਨ ਨਾ ਸਿਰਫ਼ ਜਗ੍ਹਾ ਘੇਰ ਰਹੇ ਹਨ, ਸਗੋਂ ਸ਼ਹਿਰੀ ਸੁੰਦਰਤਾ ਅਤੇ ਆਵਾਜਾਈ ਵਿੱਚ ਵੀ ਰੁਕਾਵਟ ਬਣ ਰਹੇ ਹਨ। ਨਵੇਂ ਹੁਕਮਾਂ ਨਾਲ ਪੁਲਿਸ ਪ੍ਰਬੰਧ ਨੂੰ ਸੁਚਾਰੂ ਬਣਾਉਣ ਅਤੇ ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲਣ ਦੀ ਉਮੀਦ ਹੈ।

LEAVE A REPLY

Please enter your comment!
Please enter your name here