Thursday, October 15, 2026
Home Crime ਬਰਵਾਲਾ ਸੜਕ ’ਤੇ ਪਿੱਤਲ ਦੀਆਂ ਟੂਟੀਆਂ ਬਣਾਉਣ ਵਾਲੀ ਫੈਕਟਰੀ ‘ਚ ਚੋਰੀ, ...

ਬਰਵਾਲਾ ਸੜਕ ’ਤੇ ਪਿੱਤਲ ਦੀਆਂ ਟੂਟੀਆਂ ਬਣਾਉਣ ਵਾਲੀ ਫੈਕਟਰੀ ‘ਚ ਚੋਰੀ, ਲੱਖਾਂ ਦਾ ਨੁਕਸਾਨ

ਹਰਿਆਣਾ (ਦ ਸਟੈਲਰ ਨਿਊਜ਼)। ਚੋਰੀ ਦੀਆ ਘਟਨਾਵਾਂ ਦਿਨ ਪ੍ਰਤੀ ਦਿਨ ਵਧਦੀਆਂ ਜਾ ਰਹੀਆ ਹਨ, ਬਰਵਾਲਾ ਵਿੱਚ ਵੀ ਇਕ ਇਸੇ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈ, ਬਰਵਾਲਾ ਸੜਕ ’ਤੇ ਪਿੱਤਲ ਦੀਆਂ ਟੂਟੀਆਂ ਬਣਾਉਣ ਵਾਲੀ ਫੈਕਟਰੀ ਵਿੱਚੋਂ ਚੋਰਾਂ ਨੇ ਕਰੀਬ 70 ਲੱਖ ਰੁਪਏ ਦਾ ਸਾਮਾਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਫੈਕਟਰੀ ਮਾਲਕ ਵਲੋਂ ਮਾਮਲੇ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ ਗਈ ਜਿਸ ਤੋਂ ਬਾਅਦ ਪੁਲੀਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਚੋਰਾਂ ਨੇ ਵਾਰਦਾਤ ਸਮੇਂ ਫੈਕਟਰੀ ਦੀ ਉਪਰਲੀ ਮੰਜ਼ਿਲ ’ਤੇ ਬਣੇ ਕਮਰੇ ਵਿੱਚ ਸੌਂ ਰਹੇ ਸੁਰੱਖਿਆ ਗਾਰਡਾਂ ਦੇ ਕਮਰੇ ਨੂੰ ਬਾਹਰੋਂ ਕੁੰਡੀ ਲਗਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਜਾਂਦੇ ਹੋਏ ਚੋਰ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਵਾਲਾ ਡੀਵੀਆਰ ਵੀ ਨਾਲ ਲੈ ਗਏ।

Advertisements

ਬਰਵਾਲਾ ਸੜਕ ’ਤੇ ਹੰਸਾ ਪਾਰਕ ਸਾਹਮਣੇ ਗੁਰਾਦੇਸ਼ ਐਂਟਰਪ੍ਰਾਈਜ਼ਿਜ਼ ਦੇ ਮਾਲਕ ਆਦੇਸ਼ ਕੌਂਡਲ ਨੇ ਦੱਸਿਆ ਕਿ ਲੰਘੀ ਰਾਤ ਚੋਰਾਂ ਨੇ ਬਿਜਲੀ ਕੱਟਰ ਨਾਲ ਫੈਕਟਰੀ ਦੇ ਤਾਲੇ ਕੱਟ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਤੜਕੇ ਜਦੋਂ ਸੁਰਖਿਆ ਕਰਮੀ ਉਠਿਆ ਤਾਂ ਉਸ ਦੇ ਕਮਰੇ ਨੂੰ ਬਾਹਰੋਂ ਕੁੰਡੀ ਲੱਗੀ ਹੋਈ ਸੀ। ਜਦੋਂ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਉਨ੍ਹਾਂ ਨੇ ਡੇਰਾਬੱਸੀ ਰਹਿੰਦੇ ਫੈਕਟਰੀ ਮੈਨੇਜਰ ਨੂੰ ਫ਼ੋਨ ਕਰਕੇ ਗੱਲ ਦੱਸੀ। ਫੈਕਟਰੀ ਮੈਨੇਜਰ ਜਦੋਂ ਮੌਕੇ ’ਤੇ ਪਹੁੰਚਿਆ ਤਾਂ ਫੈਕਟਰੀ ਦੇ ਮੁੱਖ ਗੇਟ ਸਮੇਤ ਹੋਰਨਾਂ ਥਾਵਾਂ ’ਤੇ ਲਗੇ ਤਾਲੇ ਕੱਟੇ ਹੋਏ ਸਨ। ਪਹਿਲੀ ਮੰਜਿਲ ’ਤੇ ਰਹਿੰਦੇ ਸੁਰੱਖਿਆ ਕਰਮੀ ਦੇ ਕਮਰੇ ਦਾ ਬਾਹਰੋਂ ਦਰਵਾਜ਼ਾ ਬੰਦ ਸੀ।

ਉਨ੍ਹਾਂ ਦਸਿਆ ਕਿ ਫੈਕਟਰੀ ਵਿੱਚੋਂ ਕਰੀਬ 60 ਤੋਂ 70 ਲੱਖ ਦਾ ਸਾਮਾਨ ਚੋਰੀ ਕੀਤਾ ਗਿਆ ਸੀ। ਚੋਰੀ ਹੋਏ ਸਾਮਾਨ ਵਿੱਚ ਕੱਚੇ ਮਾਲ ਵਿੱਚ ਸ਼ਾਮਲ ਪਿੱਤਲ ਅਤੇ ਅੱਧਾ ਤਿਆਰ ਮਾਲ ਸ਼ਾਮਲ ਹੈ।

ਸੂਚਨਾ ਮਿਲਣ ਤੋਂ ਬਾਅਦ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਫੈਕਟਰੀ ਦੇ ਸੁਰੱਖਿਆ ਕਰਮੀਆਂ ਤੋ ਵੀ ਪੁਛਗਿੱਛ ਕਰ ਰਹੀ ਹੈ।

LEAVE A REPLY

Please enter your comment!
Please enter your name here