
ਦਿੱਲੀ (ਦ ਸਟੈਲਰ ਨਿਊਜ਼)। ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਇਕ ਦੁਖਦਾਇਕ ਹਾਦਸਾ ਵਾਪਰਿਆ, ਜਿਸ ਵਿੱਚ ਪੰਜਾਬ ਅਤੇ ਹਰਿਆਣਾ ਦੇ ਦੋ ਨੌਜਵਾਨਾਂ ਦੀ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸਚਿਨ ਖਿੱਲਾਂ ਵਾਸੀ ਰਾਜਪੁਰਾ ਤੇ ਸਾਹਿਲ ਬੱਤਰਾ ਵਾਸੀ ਹਰਿਆਣਾ ਵਜੋਂ ਹੈ।

ਮ੍ਰਿਤਕ ਸਚਿਨ ਨੇ ਵਿਆਹ ਕਰਵਾਉਣ ਲਈ ਇਸੇ ਮਹੀਨੇ ਵਿਚ ਪੰਜਾਬ ਆਉਣਾ ਸੀ ਪਰ ਉਸ ਤੋਂ ਪਹਿਲਾਂ ਹੀ ਮੰਦਭਾਗੀ ਘਟਨਾ ਵਾਪਰ ਗਈ। ਸਚਿਨ ਖਿੱਲਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸਾਲ 2019 ਵਿਚ ਆਸਟ੍ਰੇਲੀਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਸਚਿਨ ਖਿੱਲਾਂ ਅਤੇ ਉਸ ਦਾ ਬਚਪਨ ਦਾ ਦੋਸਤ ਸਾਹਿਲ ਬੱਤਰਾ ਸਮੇਤ ਪਰਿਵਾਰਕ ਮੈਂਬਰ 25 ਜਨਵਰੀ ਨੂੰ ਘੁੰਮਣ ਫਿਰਨ ਲਈ ਗਏ ਸਨ। ਸਾਰੇ ਜਣੇ ਸਿਡਨੀ ਦੇ ਨੇੜੇ ਇਕ ਥਾਂ ‘ਤੇ ਪਾਣੀ ਵਿੱਚ ਚਲੇ ਗਏ। ਜਿਥੇ ਉਹ ਪਾਣੀ ਵਿੱਚ ਡੁੱਬ ਗਏ।
ਉਨ੍ਹਾਂ ਨੂੰ ਬਚਾਅ ਟੀਮ ਨੇ ਥੋੜ੍ਹੀ ਦੇਰ ਬਾਅਦ ਪਾਣੀ ਵਿਚੋਂ ਬਾਹਰ ਕੱਢਿਆ ਪਰ ਉਨ੍ਹਾਂ ਦੀ ਮੌਤ ਹੋ ਗਈ ਸੀ।












