Saturday, October 24, 2026
Home Chandigarh ਪੰਜਾਬ ਨੂੰ 4 ਹਵਾਈ ਅੱਡਿਆਂ ਤੋਂ ਵਪਾਰ ਅਤੇ ਉਦਯੋਗ ਵਿੱਚ ਮਿਲ ਰਹੀ...

ਪੰਜਾਬ ਨੂੰ 4 ਹਵਾਈ ਅੱਡਿਆਂ ਤੋਂ ਵਪਾਰ ਅਤੇ ਉਦਯੋਗ ਵਿੱਚ ਮਿਲ ਰਹੀ ਨਵੀਂ ਉਡਾਣ

ਚੰਡੀਗੜ੍ਹ (ਦ ਸਟੈਲਰ ਨਿਊਜ਼),  ਪਲਕ। ਪੰਜਾਬ, ਜੋ ਹਮੇਸ਼ਾਂ ਤੋਂ ਆਪਣੀ ਮਿਹਨਤ, ਖੇਤੀ ਅਤੇ ਵਿਦੇਸ਼ਾਂ ਨਾਲ ਮਜ਼ਬੂਤ ਨਾਤਿਆਂ ਤੋਂ ਜਾਣਿਆਂ ਜਾਂਦਾ ਹੈ, ਹੁਣ ਹਵਾਈ ਦੇ ਖੇਤਰ ਵਿੱਚ ਵੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਸੂਬੇ ਵਿੱਚ ਮੌਜੂਦ ਹਵਾਈ ਅੱਡੇ ਨਾ ਕੇਵਲ ਯਾਤਰੀਆਂ ਲਈ ਸਹੂਲਤ ਬਣ ਰਹੇ ਹਨ, ਬਲਕਿ ਇਹ ਵਪਾਰ ਅਤੇ ਉਦਯੋਗ ਨੂੰ ਵੀ ਨਵੀਂ ਉਡਾਣ ਦੇ ਰਹੇ ਹਨ। ਸੂਬੇ ਵਿੱਚ ਕੁੱਲ 4 ਹਵਾਈ ਅੱਡੇ ਹਨ- ਚੰਡੀਗੜ੍ਹ-ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ- ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ, ਆਦਮਪੁਰ- ਸ੍ਰੀ ਗੁਰੂ ਰਵਿਦਾਸ ਜੀ ਹਵਾਈ ਅੱਡਾ, ਲੁਧਿਆਣਾ- ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡਾ। ਆਓ ਜਾਣਦੇ ਹਾਂ ਇਨ੍ਹਾਂ ਬਾਰੇ ਜਾਣਕਾਰੀ ਵਿਸਥਾਰ ਵਿੱਚ।

Advertisements

ਚੰਡੀਗੜ੍ਹ-ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ

ਚੰਡੀਗੜ੍ਹ ਹਵਾਈ ਅੱਡੇ ਦੀ ਸ਼ੁਰੂਆਤ 1970 ਦੇ ਦਹਾਕੇ ਵਿੱਚ ਹੋਈ। ਉਸ ਸਮੇਂ ਇਹ ਹਵਾਈ ਅੱਡਾ ਕਾਫੀ ਛੋਟਾ ਸੀ ਅਤੇ ਇਹ ਮੁੱਖ ਤੌਰ ਤੇ ਘਰੇਲੂ ਉਡਾਣਾਂ ਲਈ ਵਰਤਿਆਂ ਜਾਂਦਾ ਸੀ। ਹਵਾਈ ਅੱਡੇ ਦਾ ਛੋਟਾ ਟਰਮੀਨਲ ਅਤੇ ਸੀਮਿਤ ਸਹੂਲਤਾਂ ਹੀ ਇਸਦੀ ਪਹਿਚਾਣ ਸਨ। ਜਿਓ-ਜਿਓ ਸਮਾਂ ਤੇਜ਼ੀ ਦੇ ਨਾਲ ਵੱਧਦਾ ਗਿਆ ਤਿਓ-ਤਿਓ ਚੰਡੀਗੜ੍ਹ ਅਤੇ ਇਸਦੇ ਨਾਲ ਲੱਗਦੇ ਇਲਾਕਿਆਂ ਦੀ ਆਬਾਦੀ ਵੱਧੀ ਅਤੇ ਹਵਾਈ ਯਾਤਰਾ ਦੀ ਮੰਗ ਤੇਜ਼ ਹੋ ਗਈ। ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਲਈ ਚੰਡੀਗੜ੍ਹ ਹਵਾਈ ਅੱਡਾ ਇੱਕ ਮੁੱਖ ਹਵਾਈ ਕੇਂਦਰ ਬਣਦਾ ਚਲਾ ਗਿਆ। ਜਿਸ ਤੋਂ ਬਾਅਦ 2015 ਵਿੱਚ ਚੰਡੀਗੜ੍ਹ ਦਾ ਨਵਾਂ ਅੰਤਰਰਾਸ਼ਟਰੀ ਟਰਮੀਨਲ ਯਾਤਰੀਆਂ ਲਈ ਖੋਲ੍ਹਿਆ ਗਿਆ। ਜਿਸ ਤੋਂ ਬਾਅਦ ਚੰਡੀਗੜ੍ਹ ਹਵਾਈ ਅੱਡੇ ਨੂੰ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਦਾ ਨਾਂ ਦਿੱਤਾ ਗਿਆ, ਜੋ ਦੇਸ਼ ਦੇ ਮਹਾਨ ਆਜ਼ਾਦੀ ਸੰਗਰਾਮੀ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਹੈ। ਅੰਤਰਰਾਸ਼ਟਰੀ ਦਰਜ਼ਾ ਮਿਲਣ ਤੋਂ ਬਾਅਦ ਚੰਡੀਗੜ੍ਹ ਹਵਾਈ ਅੱਡੇ ਤੋਂ ਵਿਦੇਸ਼ੀ ਉਡਾਣਾ ਵੀ ਸ਼ੁਰੂ ਹੋ ਗਈਆਂ।

ਅੰਮ੍ਰਿਤਸਰ- ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ

ਅੰਮ੍ਰਿਤਸਰ ਹਵਾਈ ਅੱਡੇ ਦੀ ਸ਼ੁਰੂਆਤ ਵੀਹਵੀਂ ਸਦੀ ਦੇ ਮੱਧ ਦਹਾਕੇ  ਵਿੱਚ ਹੋਈ। ਉਸ ਸਮੇਂ ਇਹ ਹਵਾਈ ਅੱਡਾ ਕਾਫੀ ਛੋਟਾ ਸੀ ਅਤੇ ਇਹ ਮੁੱਖ ਤੌਰ ਤੇ ਘਰੇਲੂ ਉਡਾਣਾਂ ਲਈ ਵਰਤਿਆਂ ਜਾਂਦਾ ਸੀ। ਮੁੱਖ ਤੌਰ ਤੇ ਇਹ ਹਵਾਈ ਅੱਡਾ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤਾ ਗਿਆ ਸੀ। ਜਿਵੇਂ-ਜਿਵੇਂ ਦੇਸ਼ਾਂ-ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਦੀ ਗਿਣਤੀ ਵੱਧੀ, ਇਸ ਦੇ ਨਾਲ ਹੀ ਹਵਾਈ ਅੱਡੇ ਦੀਆਂ ਸਹੂਲਤਾਂ ਵਧਾਉਣ ਦੀ ਲੋੜ ਮਹਿਸੂਸ ਕੀਤੀ ਗਈ ਅਤੇ ਰਨਵੇਅ ਅਤੇ ਟਰਮੀਨਲ ਦਾ ਵਿਸਥਾਰ ਕੀਤਾ ਗਿਆ। ਅੰਮ੍ਰਿਤਸਰ ਹਵਾਈ ਅੱਡੇ ਨੂੰ 2009 ਵਿੱਚ ਨਵੀਂ ਪਹਿਚਾਣ ਮਿਲੀ, ਜਦੋਂ ਇਸ ਨੂੰ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਦਰਜਾ ਦਿੱਤਾ ਗਿਆ। ਹਵਾਈ ਅੱਡੇ ਨੂੰ ਛੇਵੇਂ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਂ ਤੇ ਰੱਖਿਆ ਗਿਆ। ਇਹ ਨਾਮਕਰਨ ਅੰਮ੍ਰਿਤਸਰ ਦੀ ਧਾਰਮਿਕ ਅਤੇ ਇਤਿਹਾਸਕ ਮਹੱਤਤਾ ਨੂੰ ਦਰਸਾਉਂਦਾ ਹੈ। ਇਸ ਦੇ ਨਾਲ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਲਈ ਅੰਮ੍ਰਿਤਸਰ ਆਉਣਾ ਹੋਰ ਵੀ ਆਸਾਨ ਹੋ ਗਿਆ।

ਆਦਮਪੁਰ- ਸ੍ਰੀ ਗੁਰੂ ਰਵਿਦਾਸ ਜੀ ਹਵਾਈ ਅੱਡਾ

ਆਦਮਪੁਰ ਹਵਾਈ ਅੱਡੇ ਦੀ ਸਥਾਪਨਾ ਦੂਜੇ ਵਿਸ਼ਵ ਯੁੱਧ ਦੇ ਸਮੇਂ ਯਾਨੀ 1940 ਦੇ ਦਹਾਕੇ ਵਿੱਚ ਕੀਤੀ ਗਈ। ਉਸ ਸਮੇਂ ਇਸ ਦਾ ਮੁੱਖ ਮਕਸਦ ਫੌਜੀ ਕਾਰਵਾਈਆਂ ਅਤੇ ਹਵਾਈ ਸੁਰੱਖਿਆ ਸੀ। ਇਹ ਹਵਾਈ ਅੱਡਾ ਕਈ ਜੰਗੀ ਹਾਲਾਤਾਂ- ਖਾਸ ਕਰਕੇ 1965 ਅਤੇ 1971 ਵਿੱਚ ਭਾਰਤ-ਪਾਕਿਸਤਾਨ ਜੰਗ ਦੌਰਾਨ ਅਹਿਮ ਭੂਮਿਕਾ ਨਿਭਾ ਚੁਕਾ ਹੈ। ਸਮੇਂ ਦੇ ਨਾਲ-ਨਾਲ ਇਸਦਾ ਨਾਂ ਬਦਲਣ ਦੀ ਮੰਗ ਉਠੀ। ਜਿਸ ਤੋਂ ਬਾਅਦ 2026 ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀ ਦੇ ਪ੍ਰਕਾਸ਼ ਪੂਰਬ ਦੇ ਮੌਕੇ ਤੇ ਇਸਦਾ ਨਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ਤੇ ਰੱਖਿਆ ਗਿਆ।

ਲੁਧਿਆਣਾ- ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡਾ

ਹਲਵਾਰਾ ਹਵਾਈ ਅੱਡੇ ਦੀ ਸ਼ੁਰੂਆਤ ਭਾਰਤੀ ਹਵਾਈ ਫੌਜ ਦੇ ਏਅਰਬੇਸ ਵਜੋਂ ਹੋਈ। ਜਿਸ ਤੋਂ ਬਾਅਦ ਕੇਂਦਰ ਅਤੇ ਪੰਜਾਬ ਸਰਕਾਰ ਨੇ ਮਿਲ ਕੇ ਹਲਵਾਰਾ ਏਅਰਬੇਸ ਨੂੰ ਸਿਵਲ ਹਵਾਈ ਅੱਡੇ ਵਜੋਂ ਵਿਕਸਤ ਕਰਨ ਦਾ ਫੈਸਲਾ ਲਿਆ। ਇਸ ਤਹਿਤ ਫੌਜੀ ਏਅਰਬੇਸ ਦੇ ਨਾਲ-ਨਾਲ ਆਧੁਨਿਕ ਸਿਵਲ ਟਰਮੀਨਲ ਬਣਾਉਣ ਦੀ ਯੋਜਨਾ ਤਿਆਰ ਕੀਤੀ ਗਿਆ। ਹਲਵਾਰਾ ਵਿੱਚ ਨਵਾਂ ਸਿਵਲ ਟਰਮੀਨਲ ਤਿਆਰ ਕੀਤਾ ਗਿਆ, ਜਿਸ ਵਿੱਚ ਯਾਤਰੀਆਂ ਲਈ ਆਧੁਨਿਕ ਸਹੂਲਤਾਂ, ਪਾਰਕਿੰਗ, ਸੁਰੱਖਿਆ ਪ੍ਰਬੰਧ ਅਤੇ ਬਿਹਤਰ ਕਨੈਕਕਟਿਵਿਟੀ ਸ਼ਾਮਲ ਹੈ। ਇਹ ਟਰਮੀਨਲ ਲੁਧਿਆਣਾ ਅਤੇ ਨੇੜਲੇ ਜ਼ਿਲ੍ਹਿਆਂ ਲਈ ਇੱਕ ਵੱਡਾ ਤੋਹਫ਼ਾ ਮੰਨਿਆਂ ਜਾ ਰਿਹਾ ਹੈ। ਹੁਣ ਲਗਾਤਾਰ ਇਸ ਏਅਰਪੋਰਟ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ਤੇ ਰੱਖਣ ਦੀ ਮੰਗ ਉੱਠ ਰਹੀ ਹੈ।  

LEAVE A REPLY

Please enter your comment!
Please enter your name here