Thursday, October 22, 2026
Home Crime 23 ਸਾਲ ਦੀ ਕੁੜੀ ਦਾ ਬਜ਼ਾਰ ‘ਚ ਬੇਰਹਿਮੀ ਨਾਲ ਕਤਲ, ਮੁਲਜ਼ਮ ਗ੍ਰਿਫ਼ਤਾਰ

23 ਸਾਲ ਦੀ ਕੁੜੀ ਦਾ ਬਜ਼ਾਰ ‘ਚ ਬੇਰਹਿਮੀ ਨਾਲ ਕਤਲ, ਮੁਲਜ਼ਮ ਗ੍ਰਿਫ਼ਤਾਰ

ਦੇਹਰਾਦੂਨ (ਦ ਸਟੈਲਰ ਨਿਊਜ਼)।  ਦੇਹਰਾਦੂਨ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ ਹੈ। 23 ਸਾਲ ਦੀ ਕੁੜੀ ਦਾ ਬਜ਼ਾਰ ਵਿੱਚ ਸ਼ਰੇਆਮ ਦਿਨ ਦਿਹਾੜੇ ਕੁਹਾੜੀ ਨਾਲ ਸਿਰ ਵੱਢ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਮੁਲਜ਼ਮ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਅਕਾਸ਼ ਕੁਮਾਰ ਵੱਜੋਂ ਹੋਈ ਹੈ, ਦਸਿਆ ਜਾ ਰਿਹਾ ਹੈ ਕਿ ਪਹਿਲਾ ਇਹ ਦੋਵੇਂ ਦੋਸਤ ਸਨ। ਇਹ ਘਟਨਾ ਸ਼ਹਿਰ ਦੇ ਕੋਤਵਾਲੀ ਇਲਾਕੇ ਵਿੱਚ ਵਾਪਰੀ।

Advertisements

ਦੇਹਰਾਦੂਨ ਦੇ ਸ਼ਹਿਰ ਦੇ ਥਾਣਾ ਮਾਛੀ ਬਜ਼ਾਰ ਇਲਾਕੇ ਵਿੱਚ ਇੱਕ 23 ਸਾਲਾ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮੁਲਜ਼ਮ ਨੇ ਗਲਾ ਵੱਢ ਕੇ ਇਹ ਵਾਰਦਾਤ ਕੀਤੀ। ਦੱਸਿਆ ਜਾ ਰਿਹਾ ਹੈ ਕਿ 23 ਸਾਲ ਦੀ ਕੁੜੀ ਆਪਣੇ ਘਰੋਂ ਨਿਕਲੀ ਸੀ ਅਤੇ ਜਦੋਂ ਉਹ ਬਾਹਰ ਗੱਲਾਂ ਕਰ ਰਹੀ ਸੀ ਤਾਂ ਇੱਕ ਨੌਜਵਾਨ ਨੇ ਉਸ ‘ਤੇ ਹਮਲਾ ਕਰ ਦਿੱਤਾ। ਇਸ ਘਿਨਾਉਣੇ ਕਤਲ ਨੇ ਇਲਾਕੇ ਵਿੱਚ ਵਿਆਪਕ ਰੋਸ ਅਤੇ ਗੁੱਸਾ ਫੈਲਾ ਦਿੱਤਾ ਹੈ।

ਚਸ਼ਮਦੀਦਾਂ ਦੇ ਅਨੁਸਾਰ, ‘ਨੌਜਵਾਨ ਨੇ ਔਰਤ ‘ਤੇ ਕੁਹਾੜੀ ਨਾਲ ਹਮਲਾ ਕੀਤਾ। ਉਸ ਦਾ ਗਲਾ ਇੰਨਾ ਬੁਰੀ ਤਰ੍ਹਾਂ ਕੱਟਿਆ ਗਿਆ ਸੀ ਕਿ ਉਹ ਡਿੱਗ ਪਈ। ਇੱਕ ਫੋਰੈਂਸਿਕ ਟੀਮ ਘਟਨਾ ਸਥਾਨ ‘ਤੇ ਮੌਜੂਦ ਹੈ। ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਪੁਲਿਸ ਨੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਲਾਕੇ ਦੇ ਬਜ਼ਾਰ ਦੀਆਂ ਸਾਰੀਆਂ ਦੁਕਾਨਾਂ ਵਿਰੋਧ ਵਿੱਚ ਬੰਦ ਹੋ ਗਈਆਂ ਹਨ। ਲੋਕ ਮੰਗ ਕਰ ਰਹੇ ਹਨ ਕਿ ਪੁਲਿਸ ਕਾਤਲ ਨੂੰ ਸਖ਼ਤ ਸਜ਼ਾ ਦੇਵੇ।‘

LEAVE A REPLY

Please enter your comment!
Please enter your name here