ਪੁਲਿਸ ਨੇ ਰਿੰਕੂ ਨੂੰ 7 ਪੇਟੀਆਂ ਨਜਾਇਜ਼ ਸ਼ਰਾਬ ਸਮੇਤ ਕੀਤਾ ਕਾਬੂ

ਨਵਾਂਸ਼ਹਿਰ (ਦ ਸਟੈਲਰ ਨਿਊਜ਼)। ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਨੇ ਨਵਾਂਸ਼ਹਿਰ ਵਿੱਚ ਫਲ ਫਰੂਟ ਦੀ ਰੇਹੜੀ ਲਗਾ ਰਹੇ ਵਿਆਕਤੀ ਕੋਲੋਂ 7 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕੀਤੀ। ਡੀ.ਐਸ.ਪੀ ਨਵਾਂਸ਼ਹਿਰ ਨੇ ਮੀਡੀਆ ਨੂੰ ਦੱਸਿਆ ਕਿ ਬਰਾਮਦ ਕੀਤੀ ਸ਼ਰਾਬ ਜਿਸ ਵਿੱਚ ਕੁੱਝ ਵਿਸਕੀ ਮਾਰਕਾ ਸੀ ਅਤੇ ਕੁੱਝ ਸ਼ਰਾਬ ਉਹ ਹੈ ਜਿਹੜੀ ਸਿਰਫ ਚੰਡੀਗੜ੍ਹ ਵਿੱਚ ਹੀ ਵੇਚੀ ਜਾਂਦੀ ਹੈ ਜਿਸ ਉੱਤੇ “only sale for Chandigarh ” ਮਾਰਕਾ ਲੱਗਿਆ ਹੁੰਦਾ ਹੈ ।

Advertisements

ਉਕਤ ਵਿਆਕਤੀ ਦੀ ਪਹਿਚਾਣ ਰਿੰਕੂ ਵਾਸੀ ਨਵਾਂਸ਼ਹਿਰ ਵਜੋਂ ਹੋਈ ਹੈ ਅਤੇ ਜੋ ਨਵਾਂਸ਼ਹਿਰ ਵਿੱਚ ਫਰੂਟ ਦੀ ਰੇਹੜੀ ਲਗਾਂਉਦਾ ਹੈ । ਡੀਐਸਪੀ ਨਵਾਂਸ਼ਹਿਰ ਨੇ ਇਹ ਵੀ ਦੱਸਿਆ ਕਿ ਇਸ ਵਿਆਕਤੀ ਉੱਤੇ ਪਹਿਲਾਂ ਵੀ ਇੱਕ ਦੋ ਮਾਮਲੇ ਦਰਜ ਨੇ ਉਕਤ ਵਿਆਕਤੀ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here