Monday, October 19, 2026
Home Punjab ਮਾਨਯੋਗ ਫਰੈਂਕੋ ਮੁਲੱਕਲ ਵੱਲੋਂ ਜੋਰਜ ਸਟੀਫਨ ਸੋਨੀ ਦੇ ਦੇਹਾਂਤ ਤੇ ਗਹਿਰਾ ਦੁੱਖ...

ਮਾਨਯੋਗ ਫਰੈਂਕੋ ਮੁਲੱਕਲ ਵੱਲੋਂ ਜੋਰਜ ਸਟੀਫਨ ਸੋਨੀ ਦੇ ਦੇਹਾਂਤ ਤੇ ਗਹਿਰਾ ਦੁੱਖ ਪ੍ਰਗਟ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਵਿਜੈਆਰਾਧਨਾ ਮਿਨਿਸਟ੍ਰੀਜ਼, ਕੋਟਾਯਮ ਦੇ ਸੰਸਥਾਪਕ ਅਤੇ ਨਿਰਦੇਸ਼ਕ ਰੋਮਨ ਕੈਥਲਿਕ ਡਾਇਓਸਿਸ ਆਫ ਜਲੰਧਰ  ਦੇ ਸੇਵਾਮੁਕਤ ਬਿਸ਼ਪ(ਬਿਸ਼ਪ ਐਮੇਰਿਟਸ) ਮਾਨਯੋਗ ਬਿਸ਼ਪ ਫਰੈਂਕੋ ਮੁਲੱਕਲ ਜੀ ਨੇ ਜੋਰਜ ਸਟੀਫਨ ਸੋਨੀ ਦੇ ਅਚਾਨਕ ਦੇਹਾਂਤ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।ਇਹ ਪ੍ਰਗਟਾਵਾ ਉਨ੍ਹਾਂ ਵੱਲੋਂ ਪੰਜਾਬ ਕ੍ਰਿਸਚਨ ਯੂਥ ਫੈਲੋਸ਼ਿਪ ਦੇ ਸੰਸਥਾਪਕ ਅਤੇ ਨਿਰਦੇਸ਼ਕ ਸਰਬਜੀਤ ਰਾਜ ਨਾਲ ਟੈਲੀਫੋਨਿਕ ਗੱਲਬਾਤ ਦੌਰਾਨ ਕੀਤਾ ਗਿਆ।ਦੁੱਖ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਜੋਰਜ ਸਟੀਫਨ ਸੋਨੀ ਜੀ ਮੇਰੇ ਦਿਲ ਦੇ ਬਹੁਤ ਨੇੜੇ ਸਨ।ਜਦੋਂ ਮੈਂ ਜਲੰਧਰ ਡਾਇਓਸੀਜ਼ ਵਿੱਚ ਸੇਵਾ ਨਿਭਾ ਰਿਹਾ ਸੀ,ਉਸ ਸਮੇਂ ਉਨ੍ਹਾਂ ਨੇ ਮੇਰੇ ਨਾਲ ਮਿਲ ਕੇ ਕਈ ਸਮਾਜ ਸੇਵੀ ਕਾਰਜ ਬੜੀ ਨਿਸ਼ਠਾ ਨਾਲ ਕੀਤੇ।ਉਹ ਹਮੇਸ਼ਾਂ ਕੌਮ ਦੇ ਹੱਕਾਂ ਅਤੇ ਹਿਤਾਂ ਲਈ ਅਗਾਂਹਵਧੂ ਸੋਚ ਦੇ ਧਾਰਨੀ ਰਹੇ ਅਤੇ ਸਮਾਜਿਕ ਭਲਾਈ ਲਈ ਸਰਗਰਮ ਭੂਮਿਕਾ ਨਿਭਾਉਂਦੇ ਰਹੇ।

Advertisements

ਉਨ੍ਹਾਂ ਨੇ ਅੱਗੇ ਕਿਹਾ ਕਿ ਮੇਰੀ ਇੱਛਾ ਸੀ ਕਿ ਸਰਕਾਰ ਵਿੱਚ ਉਨ੍ਹਾਂ ਨੂੰ ਕੋਈ ਉਚਿਤ ਜ਼ਿੰਮੇਵਾਰੀ ਮਿਲੇ ਤਾਂ ਜੋ ਉਹ ਹੋਰ ਵੱਡੇ ਪੱਧਰ ਤੇ ਲੋਕ ਸੇਵਾ ਕਰ ਸਕਣ ਪਰ ਦੁੱਖ ਦੀ ਗੱਲ ਹੈ ਕਿ ਉਹ ਬੇਵਕਤੀ ਸਾਨੂੰ ਸਦੀਵੀ ਵਿਛੋੜਾ ਦੇ ਗਏ।ਉਨ੍ਹਾਂ ਦੇ ਇਸ ਸੰਸਾਰ ਤੋਂ ਤੁਰ ਜਾਣ ਨਾਲ ਜਿੱਥੇ ਪਰਿਵਾਰ ਨੂੰ ਅਪਾਰ ਘਾਟਾ ਪਿਆ ਹੈ,ਉੱਥੇ ਸਮਾਜ ਨੂੰ ਵੀ ਇੱਕ ਸਮਰਪਿਤ ਸਮਾਜ ਸੇਵੀ ਦੀ ਕਮੀ ਹਮੇਸ਼ਾਂ ਮਹਿਸੂਸ ਹੋਵੇਗੀ।ਬਿਸ਼ਪ ਮੁਲੱਕਲ ਜੀ ਨੇ ਸਰਬਸ਼ਕਤੀਮਾਨ ਪਰਮੇਸ਼ਰ ਅੱਗੇ ਪ੍ਰਾਰਥਨਾ ਕੀਤੀ ਕਿ ਪ੍ਰਭੂ ਵਿਛੜੀ ਆਤਮਾ ਨੂੰ ਆਪਣੀ ਸ਼ਾਂਤੀ ਬਖ਼ਸ਼ੇ ਅਤੇ ਪਿੱਛੇ ਛੱਡ ਗਏ ਪਰਿਵਾਰ ਨੂੰ ਇਸ ਵੱਡੇ ਦੁੱਖ ਨੂੰ ਸਹਿਣ ਦੀ ਤਾਕਤ ਪ੍ਰਦਾਨ ਕਰੇ। ਉਨ੍ਹਾਂ ਨੇ ਕਿਹਾ ਕਿ ਇਸ ਅਚਾਨਕ ਵਿਛੋੜੇ ਨਾਲ ਉਹ ਖੁਦ ਵੀ ਬਹੁਤ ਅੱਤ ਦੁਖੀ ਹਨ।

LEAVE A REPLY

Please enter your comment!
Please enter your name here