
ਲੁਧਿਆਣਾ (ਦ ਸਟੈਲਰ ਨਿਊਜ਼)। ਡੀਐਸਪੀ ਦਲਜੀਤ ਸਿੰਘ ਦਾ ਕਿਡਨੀ ਫੇਲ ਹੋਣ ਕਾਰਨ ਦਿਹਾਂਤ ਹੋ ਗਿਆ ਹੈ। ਉਹਨਾਂ ਦਾ ਇਲਾਜ ਐਕਸ ਹਸਪਤਾਲ ਵਿੱਚ ਚੱਲ ਰਿਹਾ ਸੀ। ਕਿਡਨੀ ਫੇਲ ਹੋਣ ਕਾਰਨ ਉਹ ਨਿਯਮਿਤ ਤੌਰ ’ਤੇ ਡਾਇਲਿਸਿਸ ’ਤੇ ਸਨ। ਬੀਤੀ ਸ਼ਾਮ ਉਨ੍ਹਾਂ ਨੇ ਅੰਤਿਮ ਸਾਹ ਲਿਆ। ਉਹਨਾਂ ਦੀ ਉਮਰ 51 ਸਾਲ ਦੀ ਸੀ। ਬਿਮਾਰੀ ਕਾਰਨ ਉਹ ਪਿਛਲੇ ਲਗਭਗ ਇੱਕ ਸਾਲ ਤੋਂ ਮੈਡੀਕਲ ਛੁੱਟੀ ’ਤੇ ਸਨ।

ਦਲਜੀਤ ਸਿੰਘ ਲੁਧਿਆਣਾ ਦੇਹਾਤੀ ਪੁਲਿਸ ਵਿੱਚ ਐਂਟੀ ਨਾਰਕੋਟਿਕ ਵਿੰਗ ਨਾਲ ਤਾਇਨਾਤ ਰਹੇ। ਉਨ੍ਹਾਂ ਨੇ ਨਸ਼ਾ ਤਸਕਰਾਂ ਖ਼ਿਲਾਫ਼ ਕਈ ਵੱਡੀਆਂ ਕਾਰਵਾਈਆਂ ਕਰਕੇ ਆਪਣੀ ਵੱਖਰੀ ਪਹਿਚਾਣ ਬਣਾਈ। ਨਸ਼ੇ ਦੇ ਵਪਾਰ ਖ਼ਿਲਾਫ਼ ਬੇਖੌਫ਼ ਕਾਰਵਾਈ ਕਾਰਨ ਉਹ ਇੱਕ ਦਲੇਰ ਅਤੇ ਨਿਡਰ ਅਧਿਕਾਰੀ ਵਜੋਂ ਜਾਣੇ ਜਾਂਦੇ ਸਨ।
ਉਹਨਾਂ ਦੇ ਸਾਥੀਆਂ ਮੁਤਾਬਕ, ਡੀਐਸਪੀ ਦਲਜੀਤ ਸਿੰਘ ਨੇ ਆਪਣੀ ਡਿਊਟੀ ਪੂਰੀ ਇਮਾਨਦਾਰੀ, ਨਿਸ਼ਠਾ ਅਤੇ ਹਿੰਮਤ ਨਾਲ ਨਿਭਾਈ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਮਿਲਦੇ ਹੀ ਪੁਲਿਸ ਵਿਭਾਗ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਡੀਐਸਪੀ ਦਲਜੀਤ ਸਿੰਘ ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਭੁੱਨਰਹੇੜੀ, ਜ਼ਿਲ੍ਹਾ ਪਟਿਆਲਾ ਵਿੱਚ ਪੂਰੇ ਸਨਮਾਨਾਂ ਨਾਲ ਕੀਤਾ ਜਾਵੇਗਾ।












