
ਚੰਡੀਗੜ੍ਹ (ਦ ਸਟੈਲਰ ਨਿਊਜ਼)। ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਦੁਬਈ ਦੇ ਹਵਾਈ ਅੱਡੇ ਤੇ ਫਸੀ ਹੋਈ ਸੀ। ਪਰ ਹੁਣ ਪੀਵੀ ਸਿੰਧੂ ਸੁਰੱਖਿਅਤ ਭਾਰਤ ਵਾਪਸ ਆ ਗਈ ਹੈ। ਪੀਵੀ ਸਿੰਧੂ ਨੇ ਸੋਸ਼ਲ ਮੀਡੀਆ ਤੇ ਇਕ ਪੋਸਟ ਰਾਹੀ ਇਹ ਜਾਣਕਾਰੀ ਸਾਂਝੀ ਕੀਤੀ ਹੈ। ਆਪਣੀ ਪੋਸਟ ਵਿੱਚ ਉਸਨੇ ਲਿਖਿਆ ਹੈ ਕਿਹਾ ਕਿ “ ਘਰ ਵਾਪਸ ਅਤੇ ਬੰਗਲੌਰ ਵਿੱਚ ਸੁਰੱਖਿਅਤ…. ਪਿਛਲੇ ਦਿਨੀ ਬਹੁਤ ਮੁਸ਼ਕਿਲ ਤੇ ਅਸਿਰਖਿਅਤ ਰਹੇ ਹਾਂ, ਪਰ ਮੈ ਘਰ ਆਉਣ ਲਈ ਸੱਚਮੁਚ ਧੰਨਵਾਦੀ ਹਾਂ। ਸ਼ਾਨਦਾਰ ਟੀਮ ਦੁਬਈ ਅਧਿਕਾਰੀਆ, ਹਵਾਈ ਅੱਡੇ ਤੇ ਸਟਾਫ, ਇਮੀਗ੍ਰੇਸ਼ਨ ਤੇ ਉਸ ਵਿਅਕਤੀ ਦਾ ਦਿਲੋਂ ਧੰਨਵਾਦ ਜਿਨ੍ਹਾਂ ਨੇ ਇਸ ਮੁਸ਼ਕਲ ਸਮੇਂ ਸਾਡੀ ਇੰਨੀ ਵਧੀਆ ਦੇਖਭਾਲ ਕੀਤੀ। ਉਨ੍ਹਾਂ ਦੀ ਹਮਦਰਦੀ ਤੇ ਪੇਸ਼ੇਵਰਤਾ ਬਹੁਤ ਕੁਝ ਬੋਲਦੀ ਹੈ। ਹੁਣ ਲਈ ਆਰਾਮ ਕਰਨ ਅਤੇ ਸਾਡੇ ਅਗਲੇ ਕਦਮਾਂ ਬਾਰੇ ਫੈਸਲਾ ਲੈਣ ਦਾ ਸਮਾਂ ਹੈ।

ਸਿੰਧੂ ਦੁਬਈ ਰਾਹੀਂ ਇੰਗਲੈਂਡ ਦੇ ਬਰਮਿੰਘਮ ਜਾ ਰਹੀ ਸੀ। ਹਾਲਾਂਕਿ, ਈਰਾਨ ਅਤੇ ਅਮਰੀਕਾ-ਇਜ਼ਰਾਈਲ ਵਿਚਕਾਰ ਵਧਦੇ ਤਣਾਅ ਕਾਰਨ ਉਡਾਣ ਸੰਚਾਲਨ ਰੋਕ ਦਿੱਤਾ ਗਿਆ ਸੀ, ਜਿਸ ਕਾਰਨ ਸਿੰਧੂ ਨੂੰ ਦੁਬਈ ਹਵਾਈ ਅੱਡੇ ‘ਤੇ ਰੁਕਣਾ ਪਿਆ। ਇਹ ਧਿਆਨ ਦੇਣ ਯੋਗ ਹੈ ਕਿ ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਅਤੇ ਵਿਸ਼ਵ ਚੈਂਪੀਅਨ ਪੀਵੀ ਸਿੰਧੂ ਇਸ ਸਾਲ ਦੇ ਆਲ ਇੰਗਲੈਂਡ ਬੈਡਮਿੰਟਨ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈ ਸਕੇਗੀ।












