Sunday, October 25, 2026
Home Hoshiarpur ਪ੍ਰਧਾਨ ਮੰਤਰੀ ਕੋਸ਼ਲ ਵਿਕਾਸ ਯੋਜਨਾ ਤਹਿਤ ਮੁਫਤ ਟਰੇਨਿੰਗ, ਨੌਜਵਾਨ ਲੜਕੇ ਤੇ ਲੜਕੀਆਂ...

ਪ੍ਰਧਾਨ ਮੰਤਰੀ ਕੋਸ਼ਲ ਵਿਕਾਸ ਯੋਜਨਾ ਤਹਿਤ ਮੁਫਤ ਟਰੇਨਿੰਗ, ਨੌਜਵਾਨ ਲੜਕੇ ਤੇ ਲੜਕੀਆਂ ਨੂੰ ਅੱਗੇ ਆਉਣ ਦੀ ਅਪੀਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਿਕਾਸ ਕੁਮਾਰ ਨੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਰੁਜਗਾਰ ਦਫਤਰ (ਮਲਟੀ ਸਕਿੱਲ ਡਿਵੈਪਲਮੈਂਟ ਸੈਂਟਰ) ਹੁਸਿਆਰਪੁਰ ਵਿਖੇ ਸ਼ੁਰੂ ਹੋ ਰਹੇ ਕੋਰਸ ਸੋਲਰ ਪੈਂਨਲ ਇੰਸਟਾਲੇਸ਼ਨ ਟੈਕਨੀਸ਼ੀਅਨ ਕੋਰਸ ਦਾ ਵੱਧ ਤੋ ਵੱਧ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਇਹ ਕੋਰਸ ਨੌਜਵਾਨਾਂ ਨੂੰ ਸਵੈ—ਰੁਜ਼ਗਾਰ ਅਤੇ ਨਿੱਜੀ ਖੇਤਰ ਵਿੱਚ ਰੁਜ਼ਗਾਰ ਦੇ ਨਵੇਂ ਮੋਕੇ ਪ੍ਰਦਾਨ ਕਰੇਗਾ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਸਿਆਰਪੁਰ ਜ਼ਿਲ੍ਹੇ ਦੇ ਨਾਲ—ਨਾਲ ਪੰਜਾਬ ਦੇ ਕਿਸੇ ਵੀ ਹੋਰ ਜ਼ਿਲੇ ਨਾਲ ਸਬੰਧਤ ਨੋਜਵਾਨ ਇਸ ਕੋਰਸ ਵਿਚ ਦਾਖਲਾ ਲੈ ਸਕਦੇ ਹਨ।

Advertisements

ਦਾਖਲੇ ਲਈ ਉਮੀਦਵਾਰ ਸਥਾਨਕ ਜ਼ਿਲ੍ਹਾ ਰੁਜ਼ਗਾਰ ਦਫਤਰ ਦੇ ਪੰਜਾਬ ਸਕਿੱਲ ਡਿਵੈਂਪਲਮੈਂਟ  ਦੇ ਜ਼ਿਲਾ ਪ੍ਰੋਗਰਾਮ ਮੈਨਜ਼ਮੈਂਟ ਯੂਨਿਟ ਦੇ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਨੌਜ਼ਵਾਨ ਲੜਕੇ / ਲੜਕੀਆਂ ਜਿੰਨਾ ਦੀ ਉਮਰ 18 ਤੋ 45 ਸਾਲ ਤੱਕ ਹੈ। ਜਿਲਾ ਰੁਜਗਾਰ ਦਫਤਰ (ਮਲਟੀ ਸਕਿੱਲਡਿਵੈਂਪਲਮੈਂਟ ਸੈਂਟਰ) ਹੁਸਿਆਰਪੁਰ ਨਾਲ ਦੇ ਇਲਾਕਿਆਂ ਨਾਲ ਸੰਬਧਿਤ ਹਨ, ਉਹ ਸਿੱਧੇ ਤੋਰ ਤੇ ਮਿਲ ਕੇ ਦਾਖਲਾ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਕੋਰਸ ਪ੍ਰਧਾਨ ਮੰਤਰੀ ਸਕੀਮ ਅਧੀਨ ਪੰਜਾਬ ਸਕਿੱਲ ਡਿਵੈਂਪਲਮੈਂਟ ਮਿਸ਼ਨ ਵੱਲੋ ਬਿਲਕੁਲ ਮੁਫਤ ਕਰਵਾਇਆ ਜਾ ਰਿਹਾ ਹੈ। ਟਰੇਨੰਗ ਦੌਰਾਨ ਨੋਜਵਾਨਾਂ ਨੂੰ ਮੁਫਤ ਕਿਤਾਬਾਂ, ਮੁਫਤ, ਵਰਦੀ ਸਮੇਤ ਸਾਰੀਆਂ ਲੋੜੀਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ, ਟ੍ਰੈਨਿੰਗ ਉਪਰੰਤ ਸਰਕਾਰੀ ਸਰਟੀਫਿਕੇਟ ਵੀ ਦਿੱਤਾ ਜਾਵੇਗਾ।ਇਹ ਕੋਰਸ ਤਿੰਨ ਮਹੀਨੇ ਦਾ ਹੋਵੇਗਾ। ਇਸ ਦੀ ਯੋਗਤਾ ਦਸਵੀਂ ਪਾਸ ਹੋਵੇਗੀ। ਵਧੇਰੇ ਜਾਣਕਾਰੀ ਲਈ ਰੁਜ਼ਗਾਰ ਦਫਤਰ ਦੇ 77173—02471 ਸਰਕਾਰੀ ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here