Thursday, October 22, 2026
Home Crime ਓਮਾਨ ਦੀ ਖਾੜੀ ‘ਚ ਮਿਜ਼ਾਈਲ ਹਮਲੇ ‘ਚ 3 ਭਾਰਤੀਆਂ ਦੀ ਮੌਤ

ਓਮਾਨ ਦੀ ਖਾੜੀ ‘ਚ ਮਿਜ਼ਾਈਲ ਹਮਲੇ ‘ਚ 3 ਭਾਰਤੀਆਂ ਦੀ ਮੌਤ

ਦਿੱਲੀ (ਦ ਸਟੈਲਰ ਨਿਊਜ਼)। ਓਮਾਨ ਦੀ ਖਾੜੀ ਵਿੱਚ ਤੇਲ ਦੇ ਟੈਂਕਰ ’ਤੇ ਹੋਏ ਮਿਜ਼ਾਈਲ ਹਮਲੇ ਵਿੱਚ ਮਰਚੈਂਟ ਨੇਵੀ ਦੇ ਕੈਪਟਨ ਆਸ਼ੀਸ਼ ਕੁਮਾਰ ਦੀ ਦਰਦਨਾਕ ਮੌਤ ਹੋ ਗਈ। ਹਮਲੇ ਦੇ ਸਮੇਂ ਆਸ਼ੀਸ਼ ਇੰਜਨ ਕਮਰੇ ਵਿਚ ਮੌਜੂਦ ਸਨ। ਮਿਜ਼ਾਈਲ ਟਕਰਾਉਣ ਤੋਂ ਬਾਅਦ ਜਹਾਜ਼ ਦੇ ਉਸ ਹਿੱਸੇ ਵਿਚ ਭਿਆਨਕ ਅੱਗ ਲੱਗ ਗਈ, ਜਿਸ ਵਿਚ ਝੁਲਸਣ ਕਾਰਨ ਆਸ਼ੀਸ਼ ਦੀ ਜਾਨ ਚਲੀ ਗਈ।

Advertisements

ਆਸ਼ੀਸ਼ ਨੇ ਹਾਲ ਹੀ ਵਿਚ ਮਰਚੈਂਟ ਨੇਵੀ ਜੌਇਨ ਕੀਤੀ ਸੀ ਅਤੇ ਉਨ੍ਹਾਂ ਦੀ ਪਹਿਲੀ ਪੋਸਟਿੰਗ ਦੁਬਈ ਵਿਚ ਹੋਈ ਸੀ। ਪਰਿਵਾਰ ਤਿੰਨ ਦਿਨਾਂ ਤੋਂ ਉਨ੍ਹਾਂ ਨੂੰ ਲਾਪਤਾ ਮੰਨ ਕੇ ਦੁਆ ਕਰ ਰਿਹਾ ਸੀ, ਪਰ ਕੱਲ੍ਹ ਰਾਤ ਈਮੇਲ ਰਾਹੀਂ ਮਿਲੀ ਮੌਤ ਦੀ ਖ਼ਬਰ ਨੇ ਸਭ ਨੂੰ ਹਿਲਾ ਦਿਤਾ। ਕੈਪਟਨ ਅਸ਼ੀਸ਼ ਕੁਮਾਰ ਦੇ ਨਾਲ ਰਾਜਸਥਾਨ ਦੇ ਕਰਮਚਾਰੀ ਦਲੀਪ ਸਿੰਘ ਦੀ ਮੌਤ ਹੋ ਗਈ।

ਪਲਾਉ-ਝੰਡੇ ਵਾਲੇ ਇਸ ਜਹਾਜ਼ ’ਤੇ ਕੁੱਲ 20 ਕਰਮਚਾਰੀ ਸਵਾਰ ਸਨ। ਹਮਲਾ ਓਮਾਨ ਦੇ ਮੁਸੰਦਮ ਪ੍ਰਾਇਦੀਪ ਦੇ ਨੇੜੇ ਹੋਇਆ, ਹਾਲਾਂਕਿ ਬਾਕੀ ਸਾਰੇ ਕਰਮਚਾਰੀਆਂ ਨੂੰ ਸੁਰੱਖਿਅਤ ਤੌਰ ’ਤੇ ਬਾਹਰ ਕੱਢ ਲਿਆ ਗਿਆ। ਇਸ ਹਮਲੇ ਵਿਚ ਕੁੱਲ ਤਿੰਨ ਭਾਰਤੀ ਮਾਰੇ ਗਏ ਹਨ, ਜਿਨ੍ਹਾਂ ਵਿੱਚੋਂ ਇਕ ਆਸ਼ੀਸ਼ ਹਨ।

ਸ਼ੋਕਾਕੁਲ ਪਰਿਵਾਰ ਨੇ ਭਾਰਤ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨੂੰ ਬੇਨਤੀ ਕੀਤੀ ਹੈ ਕਿ ਓਮਾਨ ਦੀਆਂ ਕਾਨੂੰਨੀ ਕਾਰਵਾਈਆਂ ਜਲਦੀ ਪੂਰੀ ਕਰ ਕੇ ਉਨ੍ਹਾਂ ਦੇ ਪੁੱਤਰ ਦਾ ਪਾਰਥਿਵ ਸ਼ਰੀਰ ਭਾਰਤ ਲਿਆਂਦਾ ਜਾਵੇ, ਤਾਂ ਜੋ ਉਹ ਅਖੀਰਲੀ ਵਾਰ ਉਸਨੂੰ ਦੇਖ ਸਕਣ।

LEAVE A REPLY

Please enter your comment!
Please enter your name here