Saturday, October 24, 2026
Home Hoshiarpur ਮਤੀ ਨੀਰੂ ਬਾਲਾ ਨੂੰ ਸੇਵਾ ਮੁਕਤੀ ਵਿਦਾਇਗੀ ਪਾਰਟੀ ਦੌਰਾਨ ਕੀਤਾ ਸਨਮਾਨਿਤ

ਮਤੀ ਨੀਰੂ ਬਾਲਾ ਨੂੰ ਸੇਵਾ ਮੁਕਤੀ ਵਿਦਾਇਗੀ ਪਾਰਟੀ ਦੌਰਾਨ ਕੀਤਾ ਸਨਮਾਨਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਪੋਲੀਟੈਕਨਿਕ ਕਾਲਜ ਹੁਸ਼ਿਆਰਪੁਰ ਵਿਖੇ ਲੰਮਾ ਸਮਾਂ ਬਤੋਰ ਸੀਨੀਅਰ ਸਟੈਨੋਗਰਾਫਰ ਵਜੋਂ ਸੇਵਾਵਾਂ ਨਿਭਾਉਣ ਉਪਰੰਤ ਮਤੀ ਨੀਰੂ ਬਾਲਾ ਦੀ ਸੇਵਾ ਮੁਕਤੀ ਦੀ ਵਿਦਾਇਗੀ ਪਾਰਟੀ ਤੇ ਕਾਲਜ ਸਟਾਫ ਵੱਲੋ ਪ੍ਰਿੰਸੀਪਲ ਰਾਜੇਸ਼ ਕੁਮਾਰ ਅਤੇ ਕਾਲਜ ਦੀ ਸੁਪਰਡੈਂਟ ਮਤੀ ਅੰਜੂ ਬਾਲਾ ਦੀ ਅਗਵਾਈ ਵਿੱਚ ਵਿਸ਼ੇਸ਼ ਪਰੋਗਰਾਮ ਕਰਵਾਇਆ ਗਿਆ। ਕਾਲਜ ਦੇ ਪ੍ਰਿੰਸੀਪਲ , ਵਿਭਾਗਾਂ ਦੇ ਮੁਖੀਆਂ ਅਤੇ ਸਮੂਹ ਸਟਾਫ ਵੱਲੋ ਮਤੀ ਨੀਰੂ ਬਾਲਾ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਫੁੱਲਾਂ ਦੇ ਹਾਰ ਨਾ ਕੇ ਸਨਮਾਨਿਤ ਕੀਤਾ ਗਿਆ।

Advertisements

ਕਾਲਜ ਦੇ ਪ੍ਰਿੰਸੀਪਲ ਰਾਜੇਸ਼ ਕੁਮਾਰ ਵੱਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਮਤੀ ਨੀਰੂ ਬਾਲਾ ਦੇ ਸੇਵਾ ਕਾਲ ਦੌਰਾਨ ਉਨ੍ਹਾਂ ਦੇ ਕੰਮ ਕਾਜ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਨ੍ਹਾਂ ਦੇ ਜਾਣ ਉਪਰੰਤ ਕਾਲਜ ਨੂੰ ਇਨ੍ਹਾਂ ਦੀ ਕਮੀਂ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ।

ਇਸ ਮੌਕੇ ਤੇ ਇਸ ਕਾਲਜ ਵਿਖੇ ਲੰਮਾ ਸਮਾਂ ਸੇਵਾਵਾਂ ਨਿਭਾਉਣ ਵਾਲੇ ਸਾਬਕਾ ਪ੍ਰਿੰਸੀਪਲ ਰਚਨਾ ਕੌਰ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਮਤੀ ਨੀਰੂ ਬਾਲਾ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਮਤੀ ਨੀਰੂ ਬਾਲਾ ਨੇ ਇਸੇ ਕਾਲਜ ਵਿਖੇ ਤਕਰੀਬਨ 35 ਸਾਲ ਸੇਵਾ ਕੀਤੀ ਅਤੇ ਆਪਣੀਆਂ ਸੇਵਾਵਾਂ ਨੂੰ ਸਮਰਪਿਤ ਭਾਵਨਾਵਾਂ ਨਾਲ ਪੂਰਾ ਕੀਤਾ ਉਨ੍ਹਾਂ ਨੇ ਮਤੀ ਨੀਰੂ ਬਾਲਾ ਦੀ ਆਉਂਣ ਵਾਲੀ  ਖ਼ੁਸ਼ਹਾਲ ਜ਼ਿੰਦਗੀ ਅਤੇ ਚੰਗੀ ਸਿਹਤ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਸੇਵਾ ਮੁਕਤੀ ਤੋਂ ਬਾਅਦ ਲੋਕ ਸੇਵਾ ਦੇ ਖੇਤਰ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਲਈ ਜ਼ਾਹਰ ਕੀਤੀ ਇਛਾ ਬਹੁਤ ਹੀ ਸ਼ਲਾਘਾਯੋਗ ਹੈ। ਇਸ ਮੌਕੇ ਤੇ ਕਾਲਜ ਦੀ ਸੁਪਰਡੈਂਟ ਮਤੀ ਅੰਜੂ ਬਾਲਾ ਵੱਲੋਂ ਵੀ ਸੰਬੋਧਨ ਕੀਤਾ ਅਤੇ ਆਉਣ ਵਾਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਤੇ ਉਨ੍ਹਾਂ ਦੇ ਪਤੀ ਰਜਨੀਸ਼ ਕੁਮਾਰ,  ਬਹਾਦਰ ਸਿੰਘ ਸੁਨੇਤ, ਸ਼ਤੀਸ਼ ਕੁਮਾਰ,ਪਰਿਵਾਰ ਦੇ ਮੈਂਬਰਾਂ ਓਮ ਪ੍ਰਕਾਸ਼, ਸੁਰਜੀਤ ਅਬਰੋਲ, ਸੁਭਾਸ਼ ਚੰਦਰ ਅਤੇ ਸੁਰਿੰਦਰ ਕੁਮਾਰ ਵੱਲੋਂ ਕਾਲਜ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਦਿੱਤੇ ਮਾਣ ਸਤਿਕਾਰ ਲਈ ਧੰਨਵਾਦ ਕੀਤਾ।

LEAVE A REPLY

Please enter your comment!
Please enter your name here