Saturday, October 17, 2026
Home Crime ਗੈਰਕਾਨੂੰਨੀ ਢੰਗ ਨਾਲ ਘਰ ’ਚ ਬਣਾਏ ਜਾ ਰਹੇ ਸਨ ਪਟਾਕੇ, ਹੋਇਆ ਧਮਾਕਾ,...

ਗੈਰਕਾਨੂੰਨੀ ਢੰਗ ਨਾਲ ਘਰ ’ਚ ਬਣਾਏ ਜਾ ਰਹੇ ਸਨ ਪਟਾਕੇ, ਹੋਇਆ ਧਮਾਕਾ, ਨੌਜਵਾਨ ਦੀ ਮੌਤ, 2 ਜ਼ਖ਼ਮੀ

ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਦੇ ਪਿੰਡ ਜੋਧਾ ਨਜ਼ਦੀਕ ਗੈਰ ਕਾਨੂੰਨੀ ਢੰਗ ਨਾਲ ਪਟਾਕੇ ਬਣਾਉਣ ਵਾਲੇ ਘਰ ਵਿੱਚ ਧਮਾਕਾ ਹੋਇਆ। ਜਿਸ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੋ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ 8:30 ਵਜੇ ਦੇ ਕਰੀਬ ਵਾਪਰਿਆ। ਫਿਲਹਾਲ ਪੁਲਿਸ ਇਸ ਮਾਮਲੇ ਨੂੰ ਲੈ ਕੇ ਜਾਂਚ ਕਰ ਰਹੀ ਹੈ। ਇਹ ਕੰਮ ਉੱਤਰ ਪ੍ਰਦੇਸ਼ ਤੋਂ ਆਏ 2 ਭਰਾਵਾਂ ਵਲੋਂ ਕੀਤਾ ਜਾ ਰਿਹਾ ਸੀ, ਜਿਨ੍ਹਾਂ ਨੇ ਲੇਬਰ ਲਈ ਵੀ ਯੂਪੀ ਤੋਂ ਆਏ ਪਰਿਵਾਰ ਨੂੰ ਰੱਖਿਆ।

Advertisements

ਇਲਾਕਾ ਨਿਵਾਸੀ ਬਲਜੀਤ ਸਿੰਘ ਨੇ ਦੱਸਿਆ ਕਿ, “ਇਨ੍ਹਾਂ ਨੇ ਕਿਰਾਏ ਉੱਤੇ ਬਿਲਡਿੰਗ ਲਈ ਹੋਈ ਸੀ, ਇੱਥੇ ਪਟਾਕੇ ਬਣਦੇ ਸੀ, ਜਿਸ ਕਰਕੇ ਅੰਦਰ ਬਹੁਤ ਪੋਟਾਸ਼ ਸੀ। ਉਸ ਕਰਕੇ ਰਾਤ ਕਾਫੀ ਜ਼ਬਰਦਸਤ ਧਮਾਕਾ ਹੋਇਆ। ਧਮਾਕਾ ਇੰਨੀ ਜ਼ੋਰਦਾਰ ਸੀ ਕਿ ਉਪਰ ਤੱਕ ਲਾਟਾਂ ਉੱਠੀਆਂ। ਸਾਡੇ ਨਾਲ ਲੱਗਦੇ ਘਰ ਦਾ ਕਾਫੀ ਨੁਕਸਾਨ ਹੋਇਆ।” ਪੁਲਿਸ ਵੱਲੋਂ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here