Thursday, October 29, 2026
Home Chandigarh 21 ਤੋਂ 28 ਅਪ੍ਰੈਲ ਤੱਕ ਪੰਜਾਬ ਦੇ 5 ਜ਼ਿਲ੍ਹਿਆਂ ‘ਚ ਲੱਗਣਗੇ ਬਿਜਲੀ...

21 ਤੋਂ 28 ਅਪ੍ਰੈਲ ਤੱਕ ਪੰਜਾਬ ਦੇ 5 ਜ਼ਿਲ੍ਹਿਆਂ ‘ਚ ਲੱਗਣਗੇ ਬਿਜਲੀ ਕੱਟ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਵਿੱਚ ਗਰਮੀ ਦਿਨ-ਪ੍ਰਤੀ-ਦਿਨ ਤੇਜ਼ੀ ਨਾਲ ਵੱਧਦੀ ਹੀ ਜਾ ਰਹੀ ਹੈ। ਮੌਸਮ ਵਿਭਾਗ ਨੇ ਜਿਥੇ ਆਗਾਮੀ ਦਿਨਾਂ ਦੌਰਾਨ ਗਰਮੀ ਹੋਰ ਤਿੱਖੀ ਪੈਣ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ, ਉਥੇ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ 5 ਜ਼ਿਲ੍ਹਿਆਂ ਵਿੱਚ ਬਿਜਲੀ ਕੱਟਾਂ ਦਾ ਐਲਾਨ ਕਰ ਦਿੱਤਾ ਹੈ। ਪੀਐਸਪੀਸੀਐਲ (PSPCL) ਵੱਲੋਂ ਇਨ੍ਹਾਂ ਕੱਟਾਂ ਪਿੱਛੇ ਬਿਜਲੀ ਸਪਲਾਈ ਵਿੱਚ ਸੁਧਾਰਾਂ ਦਾ ਹਵਾਲਾ ਦਿੱਤਾ ਗਿਆ ਹੈ।

Advertisements

ਪਾਵਰਕਾਮ (PSPCL) ਨੇ ਬਿਜਲੀ ਕੱਟਾਂ ਸੰਬੰਧੀ ਇੱਕ ਜਨਤਕ ਨੋਟਿਸ ਜਾਰੀ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ 21 ਅਪ੍ਰੈਲ ਤੋਂ 28 ਅਪ੍ਰੈਲ ਤੱਕ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਬਠਿੰਡਾ ਅਤੇ ਪਟਿਆਲਾ ਵਿੱਚ ਲੰਬੇ ਬਿਜਲੀ ਕੱਟ ਲਗਾਏ ਜਾਣਗੇ। ਪਾਵਰਕਾਮ ਨੇ ਬਿਜਲੀ ਵੰਡ ਵਿੱਚ ਸੁਧਾਰਾਂ ਅਤੇ ਆਧੁਨਿਕੀਕਰਨ ਦਾ ਕਾਰਨ ਦੱਸਿਆ ਹੈ।

LEAVE A REPLY

Please enter your comment!
Please enter your name here