Thursday, October 8, 2026
Home Crime ਦਿਨ-ਦਿਹਾੜੇ ਆਂਗਣਵਾੜੀ ਸੈਂਟਰ ‘ਚ ਹੈਲਪਰ ਦਾ ਕਤਲ, ਘਟਨਾ ਸੀਸੀਟੀਵੀ ‘ਚ ਕੈਦ

ਦਿਨ-ਦਿਹਾੜੇ ਆਂਗਣਵਾੜੀ ਸੈਂਟਰ ‘ਚ ਹੈਲਪਰ ਦਾ ਕਤਲ, ਘਟਨਾ ਸੀਸੀਟੀਵੀ ‘ਚ ਕੈਦ

ਸ੍ਰੀ ਮੁਕਤਸਰ ਸਾਹਿਬ (ਦ ਸਟੈਲਰ ਨਿਊਜ਼)। ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਦੇ ਪਿੰਡ ਫਤਿਹਪੁਰ ਮਣੀਆਂਵਾਲਾ ਵਿਖੇ ਆਂਗਣਵਾੜੀ ਸੈਂਟਰ ਵਿਖੇ ਹੈਲਪਰ ਵਜੋਂ ਕੰਮ ਕਰਨ ਵਾਲੀ ਇੱਕ 30 ਸਾਲਾ ਔਰਤ ਦਾ ਆਂਗਣਵਾੜੀ ਸੈਂਟਰ ਵਿਖੇ ਕਤਲ ਕਰ ਦਿੱਤਾ ਗਿਆ। ਰਮਨਦੀਪ ਕੌਰ ਦੇ ਭਰਾ ਹਰਜਿੰਦਰ ਸਿੰਘ ਫੁੱਲੂਖੇੜਾ ਅਤੇ ਪਤੀ ਨੇ ਦੱਸਿਆ ਕਿ ਅਹਿਮਦ ਕੌਰ ਸਵੇਰੇ ਆਪਣੇ ਡਿਊਟੀ ‘ਤੇ ਘਰੋਂ ਆਈ ਸੀ ਅਤੇ ਕੁਝ ਦੇਰ ਬਾਅਦ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਕੋਈ ਸੈਂਟਰ ਵਿੱਚ ਵੜ ਕੇ ਉਸਦਾ ਕਤਲ ਕਰ ਗਿਆ ਹੈ। ਉਹਨਾਂ ਨੇ ਕਿਹਾ ਕਿ ਬੇਸ਼ਕ ਕਾਤਲ ਦੀ ਵੀਡੀਓ ਦੇਖੀ ਹੈ ਪਰ ਪਹਿਲਾਂ ਉਹਨਾਂ ਨਾਲ ਪਰਿਵਾਰ ਦਾ ਕੋਈ ਜਾਣ-ਪਛਾਣ ਨਹੀਂ ਹੈ।

Advertisements

ਪਰਿਵਾਰ ਨੇ ਕਾਤਲ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਜਦ ਸਵੇਰੇ 9 ਵਜੇ ਤੋਂ ਬਾਅਦ ਪਤਾ ਲੱਗ ਗਿਆ ਤੇ ਉਹ ਤੁਰੰਤ ਆਪਣੀਆਂ ਟੀਮਾਂ ਸਮੇਤ ਇੱਥੇ ਪਹੁੰਚੇ ਅਤੇ ਸਾਰੀ ਜਾਣਕਾਰੀ ਪ੍ਰਾਪਤ ਕਰ ਰਹੇ ਹਨ। ਡੀਐਸਪੀ ਨੇ ਜਾਣਕਾਰੀ ਦਿੱਤੀ ਕਿ ਪਤਾ ਲੱਗਿਆ ਕਿ ਆਂਗਣਵਾੜੀ ਸੈਂਟਰ ਵਿੱਚ ਹੈਲਪਰ ਦੇ ਤੌਰ ‘ਤੇ ਕੰਮ ਕਰਨ ਵਾਲੀ ਰਮਨਦੀਪ ਕੌਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ ਅਤੇ ਉਸਦੇ ਪਤੀ ਵੱਲੋਂ ਬਿਆਨ ਲਿਖਵਾਏ ਜਾ ਰਹੇ ਹਨ, ਜਿਸ ‘ਤੇ ਕਾਰਵਾਈ ਕੀਤੀ ਜਾ ਰਹੀ।

LEAVE A REPLY

Please enter your comment!
Please enter your name here