Sunday, October 11, 2026
Home Crime ਕਾਰ ਨੇ ਈ-ਰਿਕਸ਼ਾ ਨੂੰ ਮਾਰੀ ਟੱਕਰ, 2 ਭੈਣਾਂ ਦੀ ਹੋਈ ਮੌਤ, ਭਰਾ...

ਕਾਰ ਨੇ ਈ-ਰਿਕਸ਼ਾ ਨੂੰ ਮਾਰੀ ਟੱਕਰ, 2 ਭੈਣਾਂ ਦੀ ਹੋਈ ਮੌਤ, ਭਰਾ ਦੇ ਵਿਆਹ ਦਾ ਸਮਾਨ ਖਰੀਦਣ ਗਈਆਂ ਸੀ

ਉੱਤਰਾਖੰਡ (ਦ ਸਟੈਲਰ ਨਿਊਜ਼)। ਉੱਤਰਾਖੰਡ ਦੇ ਊਧਮ ਸਿੰਘ ਨਗਰ ਤੋਂ ਇਕ ਮੰਦਭਾਗੀ ਕਬਰ ਸਾਹਮਮੇ ਆਈ ਹੈ, ਜਿਥੇ ਭਰਾ ਦੇ ਵਿਆਹ ਲਈ ਸਮਾਨ ਖਰੀਦਣ ਗਈਆਂ ਦੋ ਭੈਣਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਦੋਵੇਂ ਭੈਣਾਂ ਈ-ਰਿਕਸ਼ਾ ਤੋਂ ਉਤਰ ਕੇ ਕਿਰਾਇਆ ਦੇ ਰਹੀਆਂ ਸਨ ਕਿ ਸਿਤਾਰਗੰਜ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਈ-ਰਿਕਸ਼ਾ ਵਿਚ ਸਵਾਰ ਲੋਕ ਦੂਰ ਜਾ ਡਿੱਗੇ ਤੇ ਗੰਭੀਰ ਜ਼ਖ਼ਮੀ ਹੋ ਗਏ। ਇਹ ਹਾਦਸਾ ਬੀਤੀ ਸ਼ਾਮ ਨੂੰ ਸਿਤਾਰਗੰਜ-ਕਿੱਛਾ ਹਾਈਵੇਅ ‘ਤੇ ਵਾਪਰਿਆ। ਹਾਦਸੇ ਵਿਚ 2 ਭੈਣਾਂ ਦੀ ਮੌਤ ਹੋ ਗਈ ਜਦਕਿ ਪੰਜ ਹੋਰ ਲੋਕਾਂ ਦੀ ਹਾਲਤ ਗੰਭੀਰ ਹੈ।

Advertisements

ਹਾਦਸੇ ਤੋਂ ਬਾਅਦ ਘਟਨਾ ਸਥਾਨ ‘ਤੇ ਹਫੜਾ-ਦਫੜੀ ਮਚ ਗਈ ਅਤੇ ਸਥਾਨਕ ਲੋਕਾਂ ਦੀ ਭੀੜ ਇਕੱਠੀ ਹੋ ਗਈ। ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਭਰਾ ਦੇ ਵਿਆਹ ਦੀ ਅੱਜ ਬਰਾਤ ਜਾਣੀ ਸੀ। ਧੀਆਂ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਮਾਪੇ ਬੇਸੁਧ ਹੋ ਗਏ।

LEAVE A REPLY

Please enter your comment!
Please enter your name here