
ਫਰੀਦਕੋਟ (ਦ ਸਟੈਲਰ ਨਿਊਜ਼)। ਮਨੀਲਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਮਨੀਲਾ ਵਿੱਚ ਇਕ ਪੰਜਾਬਣ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਪਹਿਚਾਣ ਸੁਖਵੀਰ ਕੌਰ ਬਰਾੜ ਪਤਨੀ ਇਕਬਾਲ ਸਿੰਘ ਬਰਾੜ ਵਜੋਂ ਹੋਈ ਹੈ। ਮ੍ਰਿਤਕ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਘਣੀਏ ਵਾਲਾ ਨਾਲ ਸਬੰਧਿਤ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਸੁਖਵੀਰ ਕੌਰ ਆਪਣੇ ਬਿਜਨੈੱਸ ਦੀ ਕੁਲੈਕਸ਼ਨ ਸਬੰਧੀ ਬਾਜ਼ਾਰ ਵਿੱਚ ਜਾ ਰਹੀ ਸੀ ਤਾਂ ਉਸੇ ਸਮੇਂ ਹੀ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਨੂੰ ਗੋਲੀਆਂ ਮਾਰੀਆਂ ਗਈਆਂ। ਗੋਲੀਆਂ ਲੱਗਣ ਕਾਰਨ ਸੁਖਵੀਰ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਕੇ ਗਈ। ਜ਼ਿਕਰਯੋਗ ਹੈ ਕੀ ਮ੍ਰਿਤਕ ਸੁਖਵੀਰ ਕੌਰ ਦਾ ਪਤੀ ਇਕਬਾਲ ਸਿੰਘ ਬਰਾੜ ਆਪਣੇ ਪਿੰਡ ਘਣੀਏ ਵਾਲਾ ਵਿਖੇ ਆਇਆ ਹੋਇਆ ਸੀ ਪ੍ਰੰਤੂ ਇਸ ਘਟਨਾ ਦੀ ਮਿਲਦਿਆਂ ਹੀ ਉਹ ਮਨੀਲਾ ਰਵਾਨਾ ਹੋ ਗਿਆ।












