Tuesday, October 27, 2026
Home Chandigarh ਮੰਤਰੀ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਮਾਮਲੇ ‘ਚ ਖੁਲਾਸਾ, ਦਿਹਾੜੀਦਾਰ ਮਜ਼ਦੂਰ ਨਿਕਲਿਆ ਕਰੋੜਾ...

ਮੰਤਰੀ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਮਾਮਲੇ ‘ਚ ਖੁਲਾਸਾ, ਦਿਹਾੜੀਦਾਰ ਮਜ਼ਦੂਰ ਨਿਕਲਿਆ ਕਰੋੜਾ ਦੀ ਫ਼ਰਮ ਦਾ ਮਾਲਕ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਮੰਤਰੀ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਉਸ ਸਮੇਂ ਹੋਇਆ, ਜਦੋਂ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਖਾਤਿਆਂ ਦੀ ਫਰੋਲਾ ਫਰਾਲੀ ਕੀਤੀ ਤਾਂ ਇੱਕ ਦਿਹਾੜੀਦਾਰ ਮਜ਼ਦੂਰ ਕਮਲ ਅਹਿਮਦ ਕਰੋੜਪਤੀ ਫ਼ਰਮ ਦਾ ਮਾਲਕ ਨਿਕਲਿਆ। ਈਡੀ ਨੇ ਬੀਤੀ ਕਲ ਗੁਰੂਗ੍ਰਾਮ ਦੀ ਪੀ.ਐੱਮ.ਐੱਲ.ਏ ਵਿਸ਼ੇਸ਼ ਅਦਾਲਤ ਵਿੱਚ ਸੁਣਵਾਈ ਦੌਰਾਨ ਇਹ ਤੱਥ ਰੱਖੇ ਹਨ। ਈਡੀ ਅਨੁਸਾਰ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਕੰਪਨੀ ਹੈਮਪਟਨ ਸਕਾਈ ਰਿਐਲਟੀ ਲਿਮਟਿਡ ਨੇ 27.73 ਕਰੋੜ ਦੀ ਟਰਾਂਸਫ਼ਰ ਦਿੱਲੀ ਦੀ ਇੱਕ ਅਜਿਹੀ ਫ਼ਰਮ ਨੂੰ ਕੀਤੀ ਹੈ ਜਿਸ ਦਾ ਮਾਲਕ ਦਿਹਾੜੀਦਾਰ ਮਜ਼ਦੂਰ ਹੈ। ਦਿਹਾੜੀਦਾਰ ਮਜ਼ਦੂਰ ਕਮਲ ਅਹਿਮਦ ਦਿੱਲੀ ਦੇ ਉੱਤਰੀ ਘੋਂਡਾ ਦਾ ਰਹਿਣ ਵਾਲਾ ਹੈ ਜਿਸ ਨੇ ਈਡੀ ਕੋਲ ਬਿਆਨ ਦਰਜ ਕਰਾਏ ਹਨ ਕਿ ਉਹ ਤਾਂ ਬਹੁਤਾ ਪੜ੍ਹਿਆ ਲਿਖਿਆ ਨਹੀਂ ਹੈ ਅਤੇ ਨਾ ਹੀ ਉਸ ਨੂੰ ਕੰਪਨੀ ਆਦਿ ਬਾਰੇ ਕੋਈ ਗਿਆਨ ਹੀ ਹੈ।

Advertisements

ਮਜ਼ਦੂਰ ਕਮਲ ਅਹਿਮਦ ਨੇ ਬਿਆਨ ਦਰਜ ਕਰਾਏ ਕਿ ਅਜ਼ਹਰ ਹੈਦਰ ਉਰਫ਼ ਮੋਂਟੀ ਨਾਮ ਦੇ ਵਿਅਕਤੀ ਨੇ ਉਸ ਦਾ ਅਧਾਰ ਅਤੇ ਪੈਨ ਕਾਰਡ ਲੈਣ ਤੋਂ ਇਲਾਵਾ ਕਾਗ਼ਜ਼ਾਂ ’ਤੇ ਦਸਤਖ਼ਤ ਲਏ ਸਨ। ਹੈਦਰ ਨੇ ਖ਼ੁਦ ਵੀ ਮੰਨਿਆ ਹੈ ਕਿ ਉਸ ਨੇ ਡੇਢ ਦੋ ਫ਼ੀਸਦੀ ਕਮਿਸ਼ਨ ਦੇ ਅਧਾਰ ’ਤੇ ਇਹ ਕੰਮ ਕੀਤਾ ਹੈ। ਸੰਜੀਵ ਅਰੋੜਾ ਦੀ ਫ਼ਰਮ ਨੇ ਅਗਸਤ 2023 ਤੋਂ ਜਨਵਰੀ 2024 ਦੇ ਦਰਮਿਆਨ ਕਥਿਤ ਤੌਰ ’ਤੇ ਐੱਸ ਕੇ ਐਂਟਰਪ੍ਰਾਈਜ਼ਿਜ਼ ਦੇ ਕਈ ਬੈਂਕ ਖਾਤਿਆਂ ਵਿੱਚ 41 ਆਰਟੀਜੀਐੱਸ ਭੁਗਤਾਨਾਂ ਜ਼ਰੀਏ 27.73 ਕਰੋੜ ਰੁਪਏ ਟਰਾਂਸਫ਼ਰ ਕੀਤੇ ਜਿਸ ਫ਼ਰਮ ਦਾ ਮਾਲਕ ਦਿਹਾੜੀਦਾਰ ਮਜ਼ਦੂਰ ਹੈ। ਅਰੋੜਾ ਪਰਿਵਾਰ ਦੀਆਂ ਫ਼ਰਮਾਂ ਨੇ 157.12 ਕਰੋੜ ਦੇ ਮੋਬਾਈਲ ਫੋਨਾਂ ਦੀ ਵਿੱਕਰੀ ਸਥਾਨਿਕ ਅਤੇ ਵਿਦੇਸ਼ੀ ਕੰਪਨੀਆਂ ਨੂੰ ਦਿਖਾਈ ਹੈ। ਸੰਜੀਵ ਅਰੋੜਾ ਇਸ ਵੇਲੇ ਈਡੀ ਕੋਲ ਰਿਮਾਂਡ ’ਤੇ ਚੱਲ ਰਹੇ ਹਨ ਅਤੇ ਅਰੋੜਾ ਨੇ ਇਸ ਗ੍ਰਿਫ਼ਤਾਰੀ ਦੇ ਖ਼ਿਲਾਫ਼ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਵੀ ਪਹੁੰਚ ਕੀਤੀ ਹੈ।

LEAVE A REPLY

Please enter your comment!
Please enter your name here