
ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਵੀ ਨਤੀਜਿਆਂ ਵਿੱਚ ਪਹਿਲੇ ਤਿੰਨ ਸਥਾਨਾਂ ‘ਤੇ ਕੁੜੀਆਂ ਨੇ ਬਾਜ਼ੀ ਮਾਰੀ ਹੈ। ਤਿੰਨੇ ਕੁੜੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 500 ਵਿਚੋਂ 500 ਨੰਬਰਾਂ ਨਾਲ 100 ਫ਼ੀਸਦੀ ਨਤੀਜਾ ਪ੍ਰਾਪਤ ਕੀਤਾ ਹੈ। ਵਿਦਿਆਰਥੀ ਇਹ ਨਤੀਜੇ ਸਿੱਖਿਆ ਵਿਭਾਗ ਦੀ ਅਧਿਕਾਰਤ ਵੈਬਸਾਈਟ WWW.PSEB.ac.in ‘ਤੇ ਵੇਖ ਸਕਦੇ ਹਨ।

ਸਿੱਖਿਆ ਵਿਭਾਗ ਦੇ ਅਧਿਕਾਰੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 2026 ਦੀ ਪ੍ਰੀਖਿਆ ਵਿੱਚ ਕੁੱਲ ਦੋ ਲੱਖ 265,417 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਜਿਨ੍ਹਾਂ ਵਿੱਚੋਂ 2 ਲੱਖ 42 ਹਜ਼ਾਰ 755 ਵਿਦਿਆਰਥੀ ਪਾਸ ਹੋਏ। ਪ੍ਰੀਖਿਆ ਦਾ ਨਤੀਜਾ 91.46 ਪ੍ਰਤੀਸ਼ਤ ਰਿਹਾ। ਪਹਿਲੇ ਤਿੰਨ ਸਥਾਨਾਂ ‘ਤੇ ਮਾਨਸਾ ਦੇ ਗੁਰੂਕੁਲ ਅਕੈਡਮੀ ਪਬਲਿਕ ਸਕੂਲ, ਉੱਬਾ ਦੀ ਸੁਪਨੀਤ ਕੌਰ ਨੇ ਟਾਪ ਕੀਤਾ ਹੈ, ਜਦਕਿ ਲੁਧਿਆਣਾ ਤੋਂ ਬੀਸੀਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਸੋਹਣੀ ਚੌਹਾਨ ਨੇ ਦੂਜਾ ਸਥਾਨ ਅਤੇ ਲੁਧਿਆਣਾ ਦੇ ਤੇਜਾ ਸਿੰਘ ਸਵਤੰਤਰ ਮੈਮੋਰੀਅਲ ਸਕੂਲ ਸ਼ਿਮਲਾ ਪੁਰੀ ਦੀ ਦੀਵਾਂਸ਼ੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।












