Tuesday, October 6, 2026
Home Crime ਸਿਰ ‘ਚ ਗੋਲੀ ਮਾਰਕੇ ਨੌਜਵਾਨ ਦਾ ਕਤਲ, ਜਾਂਚ ਜਾਰੀ

ਸਿਰ ‘ਚ ਗੋਲੀ ਮਾਰਕੇ ਨੌਜਵਾਨ ਦਾ ਕਤਲ, ਜਾਂਚ ਜਾਰੀ

ਤਰਨਤਾਰਨ (ਦ ਸਟੈਲਰ ਨਿਊਜ਼)। ਤਰਨਤਾਰਨ ਦੇ ਪਿੰਡ ਫਤਿਹਾਬਾਦ ਵਿਖੇ ਬੀਤੀ ਰਾਤ ਨੌਜਵਾਨ ਦਾ ਗੋਲੀ ਮਾਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਫਤਿਹਾਬਾਦ ਨਿਵਾਸੀ 22 ਸਾਲਾ ਰਵੀ ਵਜੋਂ ਹੋਈ ਹੈ। ਮ੍ਰਿਤਕ ਦੀ ਲਾਸ਼ ਪਰਿਵਾਰ ਨੂੰ ਘਰ ਤੋਂ ਕਰੀਬ ਇੱਕ ਕਿਲੋਮੀਟਰ ਦੀ ਦੂਰੀ ਤੋਂ ਬਾਬਾ ਕਰਮ ਸ਼ਾਹ ਨੇੜਿਓ ਮਿਲੀ ਹੈ। ਮਾਮਲੇ ਸਬੰਧੀ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਦੇ ਕਰੀਬ ਢਾਈ ਵਜੇ ਫੋਨ ਆਇਆ ਤਾਂ ਪਤਾ ਚੱਲਿਆ ਕਿ ਰਵੀ ਦੇ ਸਿਰ ਵਿੱਚ ਕਿਸੇ ਵੱਲੋ ਗੋਲੀ ਮਾਰਕੇ ਉਸਦਾ ਕਤਲ ਕਰ ਦਿੱਤਾ ਗਿਆ ਹੈ। ਉਧਰ ਪੁਲਿਸ ਨੂੰ ਆਪਣੀ ਜਾਂਚ ਤੋਂ ਬਾਅਦ ਪਤਾ ਚੱਲਿਆ ਹੈ ਕਿ ਰਵੀ ਅਤੇ ਜੋਬਨਜੀਤ ਸਿੰਘ ਜੋ ਆਪਸ ਵਿੱਚ ਦੋਸਤ ਹਨ ਅਤੇ ਲੋਕਾਂ ਨੂੰ ਡਰਾ ਧਮਕਾ ਕੇ ਫਿਰੋਤੀਆ ਮੰਗਣ ਤੋਂ ਇਲਾਵਾ ਫਾਇਰਿੰਗ ਦੀਆ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। 

Advertisements

ਐਸਐਸਪੀ ਸੁਰਿੰਦਰ ਲਾਬਾਂ ਨੇ ਦੱਸਿਆ ਕਿ ਮ੍ਰਿਤਕ ਰਵੀ ਅਤੇ ਜੋਬਨਜੀਤ ਸਾਥੀ ਹਨ ਜੋ ਕਿ ਕਈ ਫਾਈਰਿੰਗ ਕੇਸਾਂ ਅਤੇ ਫਿਰੋਤੀ ਮਾਮਲਿਆ ਵਿੱਚ ਸ਼ਾਮਲ ਹਨ ਅਤੇ ਬੀਤੇ ਦਿਨੀ ਗੋਇੰਦਵਾਲ ਸਾਹਿਬ ਇਲਾਕੇ ਵਿੱਚ ਫਿਰੌਤੀ ਲਈ ਹੋਈ ਫਾਇਰਿੰਗ ਮਾਮਲੇ ਵਿੱਚ ਵੀ ਦੋਵੇ ਸ਼ਾਮਲ ਸਨ। ਬੀਤੀ ਰਾਤ ਵੀ ਦੋਵੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ। ਜਿਸ ਦੌਰਾਨ ਰਵੀ ਅਤੇ ਜੋਬਨਜੀਤ ਵਿੱਚ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਜੋਬਨਜੀਤ ਵੱਲੋ ਰਵੀ ਦਾ ਗੋਲੀ ਮਾਰਕੇ ਕਤਲ ਕਰ ਦਿੱਤਾ ਗਿਆ ਅਤੇ ਮੌਕੇ ਤੋ ਫਰਾਰ ਹੋ ਗਿਆ ਪੁਲਿਸ ਵੱਲੋ ਜੋਬਨਜੀਤ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਰਵੀ ਦੇ ਪਰਿਵਾਰ ਦੇ ਬਿਆਨ ’ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। 

LEAVE A REPLY

Please enter your comment!
Please enter your name here