ਆਰ. ਬੀ. ਐਸ. ਕੇ. ਵੈਨ ਨੂੰ ਏ.ਡੀ.ਸੀ. ਕਲੇਰ ਨੇ ਕੀਤਾ ਹਰੀ ਝੰਡੀ ਦੇ ਕੇ ਰਵਾਨਾ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਰਾਸ਼ਟਰੀ ਬਾਲ ਸਵਾਸਥ ਕਰਿਆ ਕਰਮ ਅਧੀਨ ਸਕੂਲੀ ਬੱਚਿਆ ਦਾ ਚੈਕਅਪ ਅਤੇ ਬਿਮਰੀਆਂ ਦਾ ਮੁੱਫਤ ਇਲਾਜ ਕੀਤਾ ਜਾਦਾ ਹੈ । ਆਰ. ਬੀ. ਐਸ. ਕੇ. ਦੀ ਮੋਬਾਇਲ ਟੀਮ ਦੁਆਰਾ ਬੱਚਿਆ ਦੀ ਜਾਂਚ ਦੁਆਰਾ ਜਿਹੜੇ ਬੱਚੇ ਵੱਖ-ਵੱਖ ਬਿਮਾਰਆਂ ਨਾਲ ਪੜਤ ਪਾਏ ਜਾਦੇ ਹਨ । ਉਹਨਾਂ ਲਈ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਜੀ ਦੇ ਯਤਨਾਂ ਸਦਕੇ ਸੋਨਾਲੀਕਾ ਗੱਰੁਪ ਆਫ ਇਡੰਰਸਟਰੀਜ ਦੇ ਮਾਲਿਕ ਅਮ੍ਰਿਰਤ ਸਾਗਰ ਸਾਗਰ ਮਿੱਤਲ ਅਤੇ ਸ੍ਰੀਮਤੀ ਸੰਗੀਤਾ ਮਿੱਤਲ ਵੱਲੋ ਇੱਕ ਗੱਡੀ ਮੁਹੱਈਆ ਕਰਵਾਈ ਗਈ ।

Advertisements

ਜੋ ਬੱਚੇ ਸਕੂਲ ਤੋ ਜਿਲ•ਾ ਹਸਪਤਾਲ ,ਤੱਕ ਲਿਆਵੇਗੀ ਅਤੇ ਇਲਾਜ ਉਪਰੰਤ ਸਕੂਲ ਛੱਡ ਕੇ ਆਵੇਗੀ। ਰੇਲਵੇ ਮੰਡੀ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਤੋ ਇੱਸ ਗੱਡੀ ਨੂੰ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ ਮੈਡਮ ਅਨੁਪਮ ਕਲੇਰ ਦੁਆਰਾ ਹਰੀ ਝੰਡੀ ਦੇ ਕੇ ਰਵਾਨਾ ਕੀਤਾ  ਗਿਆ ।

– ਰੇਲਵੇ ਮੰਡੀ ਸਕੂਲ ਦੇ ਬੱਚਿਆਂ ਦੀ ਬੀ.ਐਸ.ਕੇ. ਦੀ ਮੋਬਾਇਲ ਟੀਮ ਦੁਆਰਾ ਜਾਂਚ 

ਇਸ ਮੋਕੇ ਉਹਨਾਂ ਨਾਲ ਸਿਵਲ ਸਰਜਨ ਡਾ. ਰੇਨੂੰ ਸੂਦ ਸਿਵਲ ਸਰਜਨ, ਡਾ. ਗੁਰਦੀਪ ਸਿੰਘ ਕਪੂਰ, ਜਿਲਾ ਆਰ. ਬੀ. ਐਸ. ਕੇ. ਮੈਡੀਕਲ ਅਫਸਰ  ਡਾ.ਗੁਨਦੀਪ ਕੋਰ, ਪ੍ਰਿਸੀਪਲ ਲਲਿਤਾ , ਸੋਨਾਲੀਕਾ ਇੰਡਰਸ਼ਟਰੀ ਤੋਂ ਜਗਤ ਰਾਮ ਚੋਹਾਨ, ਮਾਸ ਮੀਡੀਆ ਅਧਿਕਾਰੀ ਪ੍ਰਸ਼ੋਤਮ ਲਾਲ, ਡਾ ਸੁਲੇਸ਼,  ਅਸ਼ਿਫ, ਸੁਨੀਲ ਪ੍ਰੀਏ ਤੇ ਆਰ. ਬੀ. ਐਸ. ਕੇ. ਟੀਮ ਦੇ ਮੈਂਬਰ ਹਾਜ਼ਿਰ  ਸਨ ।

ਹੋਰ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ ਆਰ. ਬੀ. ਐਸ. ਕੇ. ਪ੍ਰੋਗਰਾਮ ਤਹਿਤ ਬੱਚਿਆ ਵਿੱਚ ਤਰਾਂ ਤਰਾਂ ਦੀਆਂ ਬਿਮਾਰੀਆਂ ਦਾ ਇਲਾਜ ਸਿਹਤ ਸੰਸਥਵਾਂ ਵਿੱਚ ਮੁੱਫਤ ਕੀਤੀ ਜਾਦਾ ਹੈ । ਜਿਹੜੇ ਬੱਚਿਆ ਦਾ ਇਲਾਜ ਜਿਲਾਂ ਪੱਧਰੀ ਤੇ ਸੰਭਵ ਨਹੀ ਹੁੰਦਾ ਉਹਨਾ ਦਾ ਮੈਡੀਕਲ  ਕਾਲਜ ਤੇ ਪੀ.ਜੀ.ਆਈ ਚੰਡੀਗੜ ਵਿਖੇ ਮੁਫੱਤ ਇਲਾਜ ਲਈ ਭੇਜਿਆ ਜਾਦਾ ਹੈ । ਇਸ ਨਾਲ ਬੱਚਿਆ ਨੂੰ ਸਮੇਂ ਸਿਰ ਮੈਡੀਕਲ ਸੁਵਿਧਾ ਮਿਲ ਜਾਵੇਗੀ ।

LEAVE A REPLY

Please enter your comment!
Please enter your name here