
ਮਹਾਰਾਸ਼ਟਰ (ਦ ਸਟੈਲਰ ਨਿਊਜ਼)। ਮਹਾਰਾਸ਼ਟਰ ਦੇ ਪੁਣੇ ਜ਼ਿਲੇ ਤੋਂ ਇਕ ਦੁਖਭਰੀ ਖਬਰ ਸਾਹਮਣੇ ਆਈ ਹੈ, 18 ਜੂਨ ਨੂੰ ਇਤਿਹਾਸਿਕ ਲੋਹਗੜ੍ਹ ਕਿਲ੍ਹੇ ਵਿੱਚ ਪੁਣੇ ਦੇ 26 ਸਾਲ ਦੇ ਨੌਜਵਾਨ ਕੇਤਨ ਅਗਰਵਾਲ ਦੀ ਮੌਤ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਕੇਤਨ ਦੀ ਮੌਤ ਨੂੰ ਇਕ ਹਾਦਸਾ ਦਸਿੱਆ ਗਿਆ ਸੀ, ਜੋ ਕਿ ਇਕ ਹਾਦਸਾ ਨਹੀ ਸੀ। ਸਗੋਂ ਇਹ ਪਹਾ ਤੋਂ ਹੀ ਇਕ ਸੋਚੀ ਸਮਝੀ ਹੱਤਿਆ ਸੀ। ਪੁਲਿਸ ਅਨੁਸਾਰ ਕੇਤਨ ਦੀ ਮੰਗੇਤਰ ਨੇ ਅਪਣੇ ਪ੍ਰੇਮੀ ਨਾਲ ਮਿਲ ਕੇ ਕੇਤਨ ਨੂੰ 400 ਫੁੱਟ ਖੱਡ ਵਿੱਚ ਧੱਕਾ ਦੇ ਦਿੱਤਾ। ਕੇਤਨ ਅਗਰਵਾਲ ਦੀ 18 ਜੂਨ ਨੂੰ ਲੋਹਗੜ੍ਹ ਕਿਲ੍ਹੇ ਤੋਂ ਡਿੱਗਣ ਕਰਕੇ ਮੌਤ ਹੋ ਗਈ। ਪੁਲਿਸ ਨੇ ਇਸ ਨੂੰ ਆਮ ਹਾਦਸਾ ਮੰਨਦੇ ਹੋਏ ਮਾਮਲਾ ਦਰਜ ਕੀਤਾ ਸੀ। ਅਸਲ ਵਿੱਚ ਇਹ ਪੂਰੀ ਟ੍ਰੈਕਿੰਗ ਕੇਤਨ ਦੀ ਮੰਗੇਤਰ ਜਨਮਦਿਨ ਨੂੰ ਮਨਾਉਣ ਲਈ ਕੀਤੀ ਗਈ ਸੀ ਅਤੇ ਇਸ ਵਿੱਚ ਉਸਦੇ ਦੋ ਰਿਸ਼ਤੇਦਾਰ ਵੀ ਸ਼ਾਮਿਲ ਸਨ।

ਜਿਵੇਂ ਹੀ ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ, ਉਨ੍ਹਾਂ ਨੂੰ ਘਟਨਾਵਾਂ ਵਿੱਚ ਕੁਝ ਸ਼ੱਕੀ ਤੱਥ ਮਿਲੇ। ਬਿੰਦੂਆਂ ਨੂੰ ਜੋੜਦੇ ਹੋਏ ਪੁਲਿਸ ਨੂੰ ਪਤਾ ਲੱਗਾ ਕਿ ਕੇਤਨ ਦੀ ਮੰਗੇਤਰ ਅਤੇ ਉਸਦੇ ਪ੍ਰੇਮੀ ਨੇ ਉਸ ਨੂੰ ਜਾਣਬੁੱਝ ਕੇ ਖੱਡ ਵਿੱਚ ਧੱਕਾ ਦਿੱਤਾ ਸੀ।
ਇਹ ਪੂਰਾ ਮਾਮਲਾ ਖਾਸ ਤੌਰ ‘ਤੇ ਦੁਖਦਾਈ ਹੈ ਕਿਉਂਕਿ ਕੇਤਨ ਨੇ ਅਗਲੇ ਨਵੰਬਰ ਵਿੱਚ ਆਪਣੀ ਮੰਗੇਤਰ ਨਾਲ ਵਿਆਹ ਕਰਨਾ ਸੀ। ਦੋਵੇਂ ਪਰਿਵਾਰ ਵੱਡੇ ਪੱਧਰ ‘ਤੇ ਵਿਆਹ ਦੀ ਤਿਆਰੀ ਕਰ ਰਹੇ ਸਨ। ਰਿਪੋਰਟ ਅਨੁਸਾਰ ਰਾਜਸਥਾਨ ਦੇ ਉਦੈਪੁਰ ਵਿੱਚ 17 ਕਰੋੜ ਵਿਚ ਆਲੀਸ਼ਾਨ ਮਹਿਲ ਨੂੰ ਬੁੱਕ ਕੀਤਾ ਗਿਆ ਸੀ।
ਪੁਣੇ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਹੈ ਅਤੇ ਆਰੋਪੀ ਮੰਗੇਤਰ ਅਤੇ ਉਸਦੇ ਪ੍ਰੇਮੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਪੂਰੇ ਮਾਮਲੇ ਦੀ ਹੁਣ ਕਤਲ ਦੇ ਦੋਸ਼ਾਂ ਤਹਿਤ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕੇਤਨ ਦੀ ਮੰਗੇਤਰ ਸੀਆ ਇਹ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਇਸ ਲਈ ਉਸ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਇਹ ਸਾਜਿਸ਼ ਰਚੀ।
ਜਾਂਚ ਵਿਚ ਸਾਹਮਣੇ ਆਇਆ ਕਿ ਸੀਆ ਅਤੇ ਉਸਦੇ ਬੁਆਏਫ੍ਰੈਂਡ ਚੇਤਨ ਨੇ 14 ਜੂਨ ਨੂੰ ਲੋਹਾਗੜ੍ਹ ਕਿਲ੍ਹੇ ਵਿੱਚ ਕੇਤਨ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਉਨ੍ਹਾਂ ਨੇ ਕਥਿਤ ਤੌਰ ‘ਤੇ ਕੇਤਨ ਨੂੰ ਸੱਪ ਤੋਂ ਡਰਾ ਕੇ ਖੱਡ ਵਿੱਚ ਧੱਕਣ ਦੀ ਕੋਸ਼ਿਸ਼ ਕੀਤੀ, ਪਰ ਯੋਜਨਾ ਅਸਫਲ ਰਹੀ। ਕੇਤਨ ਨੂੰ ਵੀ ਪਤਾ ਨਹੀਂ ਲੱਗਾ। ਫਿਰ 18 ਜੂਨ ਨੂੰ ਸੀਆ ਨੇ ਇੱਕ ਹੋਰ ਟ੍ਰੈਕ ਦੀ ਪਲਾਨਿੰਗ ਬਣਾਈ ਅਤੇ ਕੇਤਨ ਨੂੰ ਕਿਲ੍ਹੇ ਤੋਂ ਧੱਕਾ ਦੇ ਦਿੱਤਾ।












