Tuesday, October 6, 2026
Home Chandigarh ਪਾਵਰਕੌਮ ਦਾ ਫੈਸਲਾ: ਥਰਮਲਾਂ ਦੇ ਆਊਟਸੋਰਸ ਕਾਮੇ ਹੋਣਗੇ ਕੰਟਰੈਕਟ ‘ਤੇ, ਨੋਟੀਫਿਕੇਸ਼ਨ ਜਾਰੀ

ਪਾਵਰਕੌਮ ਦਾ ਫੈਸਲਾ: ਥਰਮਲਾਂ ਦੇ ਆਊਟਸੋਰਸ ਕਾਮੇ ਹੋਣਗੇ ਕੰਟਰੈਕਟ ‘ਤੇ, ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਪਾਵਰਕੌਮ ਨੇ ਤਾਪ ਬਿਜਲੀ ਘਰਾਂ ਵਿੱਚ ਲੰਮੇ ਅਰਸੇ ਤੋਂ ਕੰਮ ਕਰ ਰਹੇ ਆਊਟ ਸੋਰਸ ਕਾਮਿਆਂ ਨੂੰ ਕੰਨਟ੍ਰੈਕਟ ਪ੍ਰਣਾਲੀ ਵਿੱਚ ਲਿਆਉਣ ਦਾ ਫ਼ੈਸਲਾ ਲਿਆ ਹੈ। ਤਾਪ ਬਿਜਲੀ ਘਰਾਂ ਦੇ ਆਊਟ ਸੋਰਸ ਕਾਮੇ ਇਸ ਵੇਲੇ ਹੜਤਾਲ ’ਤੇ ਸਨ ਜਿਸ ਕਰਕੇ ਥਰਮਲਾਂ ਵਿੱਚ ਤਕਨੀਕੀ ਅੜਚਣਾਂ ਪੈਦਾ ਹੋ ਰਹੀਆਂ ਸਨ। ਪਾਵਰਕੌਮ ਨੇ ਲੰਘੇ  ਕੱਲ੍ਹ ਇਨ੍ਹਾਂ ਕਾਮਿਆਂ ਨੂੰ ਪਾਵਰਕੌਮ ਵਿੱਚ ਸਿੱਧੇ ਕੰਨਟ੍ਰ੍ਰੈਕਟ ’ਤੇ ਲਿਆਉਣ ਦਾ ਨੋਟੀਫ਼ਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਆਊਟ ਸੋਰਸ ਕਾਮਿਆਂ ਦੀ ਯੂਨੀਅਨ ਨੇ ਨੋਟੀਫ਼ਿਕੇਸ਼ਨ ਜਾਰੀ ਹੋਣ ਮਗਰੋਂ ਹੜਤਾਲ ਸਮਾਪਤ ਕਰ ਦਿੱਤੀ ਹੈ। ਪਾਵਰਕੌਮ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਚਾਰ ਕੈਟਾਗਰੀ ਦੇ ਇਨ੍ਹਾਂ ਕਾਮਿਆਂ ਚੋਂ ਤਿੰਨ ਸਾਲ ਦੀ ਸੇਵਾ ਪੂਰੀ ਕਰਨ ਵਾਲੇ ਕਾਮਿਆਂ ਨੂੰ ਠੇਕਾ ਪ੍ਰਣਾਲੀ ਵਿੱਚ ਲਿਆ ਜਾਣਾ ਹੈ ਜਦੋਂ ਕਿ ਬਾਕੀਆਂ ਨੂੰ ਤਿੰਨ ਸਾਲ ਦਾ ਸਮਾਂ ਪੂਰੇ ਹੋਣ ਮਗਰੋਂ ਕੰਨਟ੍ਰੈਕਟ ’ਤੇ ਕੀਤਾ ਜਾਵੇਗਾ। ਪਹਿਲਾਂ ਇਹ ਕਾਮੇ ਪ੍ਰਾਈਵੇਟ ਠੇਕੇਦਾਰ ਅਧੀਨ ਕੰਮ ਕਰਦੇ ਸਨ। ਹੁਣ ਸਿੱਧੀ ਠੇਕਾ ਪ੍ਰਣਾਲੀ ਅਧੀਨ ਆਉਣ ਮਗਰੋਂ ਇਨ੍ਹਾਂ ਨੂੰ ਠੇਕੇਦਾਰ ਦਾ ਮਾਰਜਿਨ, ਜੀ ਐੱਸ ਟੀ ਦੀ ਬੱਚਤ ਹੋਣ ਵਾਲਾ ਵਾਧੂ ਲਾਭ ਅਤੇ ਗਰੈਚੁਟੀ ਆਦਿ ਫ਼ਾਇਦਾ ਵੀ ਮਿਲੇਗਾ।

Advertisements

ਪਾਵਰਕੌਮ ਦੇ ਇਸ ਫ਼ੈਸਲੇ ਦਾ ਕਰੀਬ 3500 ਆਊਟ ਸੋਰਸ ਕਾਮਿਆਂ ਨੂੰ ਲਾਭ ਮਿਲੇਗਾ। ਬਹੁਤੇ ਕਾਮੇ ਤਾਂ 1997 ਤੋਂ ਹੀ ਆਊਟ ਸੋਰਸ ’ਤੇ ਚੱਲੇ ਆ ਰਹੇ ਸਨ। ਪਾਵਰਕੌਮ ਨੇ ਇਸ ਤੋਂ ਪਹਿਲਾਂ  ਫ਼ੀਲਡ ’ਚ ਕੰਮ ਕਰਦੇ ਆਊਟ ਸੋਰਸ ਕਾਮਿਆਂ ਨੂੰ ਠੇਕਾ ਪ੍ਰਣਾਲੀ ਅਧੀਨ ਲਿਆਉਣ ਦਾ ਫ਼ੈਸਲਾ ਕੀਤਾ ਸੀ ਪ੍ਰੰਤੂ ਤਾਪ ਬਿਜਲੀ ਘਰਾਂ ਦੇ ਆਊਟ ਸੋਰਸ ਕਾਮਿਆਂ ਨੂੰ ਇਸ ਦਾਇਰੇ ਚੋਂ ਬਾਹਰ ਰੱਖਿਆ ਗਿਆ ਸੀ ਜਿਸ ਕਰਕੇ ਇਹ ਕਾਮੇ ਹੜਤਾਲ ’ਤੇ ਚਲੇ ਗਏ ਸਨ। ਇਨ੍ਹਾਂ ਕਾਮਿਆਂ ਦੀਆਂ ਯੂਨੀਅਨਾਂ ਦੇ ਆਗੂਆਂ ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ 22 ਜੂਨ ਨੂੰ ਮੀਟਿੰਗ ਹੋਈ ਸੀ। ਵਿੱਤ ਮੰਤਰੀ ਚੀਮਾ ਨੇ ਉਸ ਮੀਟਿੰਗ ਵਿੱਚ ਇਨ੍ਹਾਂ ਨੂੰ 30 ਜੂਨ ਤੱਕ ਨੋਟੀਫ਼ਿਕੇਸ਼ਨ ਜਾਰੀ ਕਰਨ ਦਾ ਭਰੋਸਾ ਦਿੱਤਾ ਸੀ। ਲਹਿਰਾ ਮੁਹੱਬਤ ਥਰਮਲ ਕੰਨਟ੍ਰੈਕਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਠ ਦਾ ਕਹਿਣਾ ਸੀ ਕਿ ਨੋਟੀਫ਼ਿਕੇਸ਼ਨ ਜਾਰੀ ਹੋਣ ਨਾਲ ਲੰਮੇ ਅਰਸੇ ਤੋਂ ਚੱਲੀ ਆ ਰਹੀ ਮੰਗ ਦੀ ਪੂਰਤੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਹੜਤਾਲ ਸਮਾਪਤ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here