Monday, October 26, 2026
Home Crime ਪੁਰਾਣੀ ਰੰਜਿਸ਼ ਕਾਰਨ ਨੌਜ਼ਵਾਨ ਦਾ ਕਤਲ, 1 ਆਰੋਪੀ ਗ੍ਰਿਫਤਾਰ, 2 ਦੀ ਭਾਲ...

ਪੁਰਾਣੀ ਰੰਜਿਸ਼ ਕਾਰਨ ਨੌਜ਼ਵਾਨ ਦਾ ਕਤਲ, 1 ਆਰੋਪੀ ਗ੍ਰਿਫਤਾਰ, 2 ਦੀ ਭਾਲ ਜਾਰੀ

ਫਰੀਦਾਬਾਦ (ਦ ਸਟੈਲਰ ਨਿਊਜ਼)। ਫਰੀਦਾਬਾਦ ਦੇ ਪਿੰਡ ਫਤਿਹਪੁਰ ਬਿਲੋਚ ਵਿੱਚ ਉਸ ਸਮੇਂ ਦਸ਼ਹਿਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ 21 ਸਾਲਾ ਤਰੁਣ ਵਜੋਂ ਹੋਈ ਹੈ। ਦੱਸਿਆ ਜਿ ਰਿਹਾ ਹੈ ਕਿ ਤਰੁਣ ਆਈਐਮਟੀ ਫਰੀਦਾਬਾਦ ਵਿੱਚ ਸਥਿਤ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਸੀ ਸ਼ਨੀਵਾਰ ਰਾਤ ਉਹ ਪਿੰਡ ਵਿੱਚ ਇੱਕ ਬਿਲਡਿੰਗ ਮਟੀਰੀਅਲ ਦੀ ਦੁਕਾਨ ਤੇ ਆਪਣੇ ਦੋਸਤਾਂ ਨਾਲ ਪਾਰਟੀ ਕਰ ਰਿਹਾ ਸੀ ਤੇ ਜਦੋਂ ਉਹ ਪਾਰਟੀ ਤੋਂ ਬਾਅਦ ਘਰ ਵਾਪਸ ਜਾ ਰਿਹਾ ਸੀ ਤਾਂ ਉਲਟ ਦਿਸ਼ਾ ਤੋਂ ਆ ਰਹੀ ਇੱਕ ਸਕਾਰਪੀਓ ਨੇ ਉਸਦੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਟੱਕਰ ਇੰਨੀ ਕੁ ਭਿਆਨਕ ਸੀ ਕਿ ਤਰੁਣ ਅਤੇ ਉਸਦੀ ਮੋਟਰਸਾਈਕਲ 20 ਮੀਟਰ ਦੂਰ ਡਿੱਗੇ। ਤਰੁਣ ਦੇ ਦੋਸਤਾਂ ਨੇ ਉਸਨੂੰ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਜਾਂਚ ਦੌਰਾਨ ਉਸਨੂੰ ਮ੍ਰਿਤਕ ਐਲਾਨ ਦਿੱਤਾ।

Advertisements

ਸਕਾਰਪੀਓ ਡਰਾਈਵਰ ਗੱਡੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਦੇ ਪਰਿਵਾਰ ਦਾ ਆਰੋਪ ਲਗਾਇਆ  ਹੈ ਕਿ ਸਾਗਰ, ਵਿਕਾਸ ਅਤੇ ਨਾਰਾਇਣ ਸਕਾਰਪੀਓ ਵਿੱਚ ਸਵਾਰ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਪੁਰਾਣੀ ਰੰਜਿਸ਼ ਕਾਰਨ ਤਿੰਨਾਂ ਨੇ ਜਾਣਬੁੱਝ ਕੇ ਤਰੁਣ ਦੀ ਮੋਟਰਸਾਈਕਲ ਨੂੰ ਟੱਕਰ ਮਾਰੀ ਹੈ। ਪਰਿਵਾਰ ਨੇ ਇਹ ਵੀ ਆਰੋਪ ਲਗਾਇਆ ਹੈ ਕਿ ਸਾਗਰ ਵਿਰੁੱਧ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਹ ਦੋ ਦਿਨ ਪਹਿਲਾਂ ਹੀ ਪੈਰੋਲ ਤੇ ਜੇਲ੍ਹ ਤੋਂ ਰਿਹਾਅ ਹੋਇਆ ਸੀ।  ਉਨ੍ਹਾਂ ਦਾ ਦਾਅਵਾ ਹੈ ਕਿ ਇਹ ਕੋਈ ਆਮ ਸੜਕ ਹਾਦਸਾ ਨਹੀਂ ਸੀ, ਸਗੋਂ ਇੱਕ ਯੋਜਨਾਬੱਧ ਅਪਰਾਧ ਸੀ। ਜਾਣਕਾਰੀ ਦਿੰਦੇ ਡੀਸੀਪੀ ਪ੍ਰਤੀਕ ਅਗਰਵਾਲ ਨੇ ਦੱਸਿਆ ਕਿ ਫਿਲਹਾਲ ਮਾਮਲਾ ਦਰਜ ਕਰ ਲਿਆ ਹੈ ਅਤੇ ਇੱਕ ਆਰੋਪੀ ਵਿਕਾਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੁਲਿਸ ਦੂਜੇ ਆਰੋਪੀਆਂ ਦੀ ਗ੍ਰਿਫ਼ਤਾਰ ਲਈ ਛਾਪੇਮਾਰੀ ਕਰ ਰਹੀ ਹੈ ।

LEAVE A REPLY

Please enter your comment!
Please enter your name here