
ਮੁੰਬਈ (ਦ ਸਟੈਲਰ ਨਿਊਜ਼)। ਮੁੰਬਈ ਦੇ ਮਾਨਖੁਰਦ ਇਲਾਕੇ ਵਿੱਚ ਭਾਰੀ ਬਾਰਿਸ਼ ਦੌਰਾਨ ਇਮਾਰਤ ਦਾ ਇੱਕ ਹਿੱਸਾ ਢਹਿ ਜਾਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਰਾਤ 8:30 ਵਜੇ ਮਾਨਖੁਰਦ ਦੇ ਹਨੂੰਮਾਨ ਮੰਦਰ ਦੇ ਪਿੱਛੇ, ਜਨਤਾ ਨਗਰ ਖੇਤਰ ਵਿੱਚ ਇੱਕ 3 ਮੰਜ਼ਿਲਾ ਇਮਾਰਤ ਦਾ ਇੱਕ ਹਿੱਸਾ ਜਿਸ ਵਿੱਚ ਇੱਕ ਬੇਸਮੈਂਟ ਵੀ ਸ਼ਾਮਲ ਸੀ ਢਹਿ ਗਿਆ। ਮੌਕੇ ਤੇ ਐਨਡੀਆਰਐਫ ਦੀ ਇੱਕ ਟੀਮ ਨੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ।

ਜਾਣਕਾਰੀ ਅਨੁਸਾਰ, 2-3 ਤਿੰਨ ਘਰਾਂ ਦੇ ਹਿੱਸੇ ਵੀ ਢਹਿ ਗਏ ਹਨ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਮਲਬੇ ਹੇਠ ਹੋਰ ਲੋਕ ਫਸੇ ਹੋ ਸਕਦੇ ਹਨ। ਘਟਨਾ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਠਾਣਾ ਵਿਚ ਇੱਕ 17 ਸਾਲਾ ਲੜਕਾ ਇੱਕ ਨਦੀ ਵਿੱਚ ਵਹਿ ਗਿਆ ਅਤੇ ਮੁੰਬਈ ਵਿੱਚ ਇੱਕ ਦਰੱਖਤ ਡਿੱਗਣ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਮੁੰਬਈ ਤੋਂ ਇੰਡੀਗੋ ਦੀਆਂ ਚਾਰ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ 13 ਨੂੰ ਡਾਇਵਰਟ ਕੀਤਾ ਗਿਆ। ਮੌਸਮ ਵਿਭਾਗ ਨੇ ਮੁੰਬਈ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ।












