
ਪਟਿਆਲਾ (ਦ ਸਟੈਲਰ ਨਿਊਜ਼)। ਪਟਿਆਲਾ ਦੇ ਅਬਚਲ ਨਗਰ ਦੇ ਵਿੱਚ ਦੋ ਨੌਜਵਾਨਾਂ ਵੱਲੋਂ ਪੈਟਰੋਲ ਬੰਬਨੁੰਮਾ ਚੀਜ਼ ਬਣਾ ਕੇ ਇਕ ਘਰ ਦੇ ਉੱਪਰ ਹਮਲਾ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਿਕ ਪੀੜਤ ਵਿਅਕਤੀ ਪਰਮਿੰਦਰ ਸਿੰਘ ਨਾਂ ਦਾ ਸ਼ਖਸ ਜੋ ਅਬਚਲ ਨਗਰ ਦਾ ਰਹਿਣ ਵਾਲਾ ਹੈ ਵੱਲੋਂ ਪੁਲਿਸ ਵੱਲੋਂ ਇਸ ਸਬੰਧੀ ਸ਼ਿਕਾਇਤ ਕੀਤੀ ਗਈ ਹੈ।

ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੋ ਨੌਜਵਾਨ ਮੂੰਹ ਬੰਨ ਕੇ ਅਬਚਲ ਨਗਰ ਦੇ ਇੱਕ ਘਰ ਦੇ ਬਾਹਰ ਪੈਟਰੋਲ ਬੋਤਲ ਨੁਮਾ ਬੰਬ ਘਰ ਦੇ ਬਾਹਰ ਸੁੱਟ ਕੇ ਫਰਾਰ ਹੋ ਗਏ ਪੁਲਿਸ ਵੱਲੋਂ ਇਹਨਾਂ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।












