Friday, October 9, 2026
Home Punjab ਸੀਵਰੇਜ ਸਾਫ ਕਰਦੇ ਸਮੇਂ ਜ਼ਹਿਰੀਲੀ ਗੈਸ ਚੜਨ ਨਾਲ 2 ਨੌਜਵਾਨਾਂ ਦੀ ਮੌਤ

ਸੀਵਰੇਜ ਸਾਫ ਕਰਦੇ ਸਮੇਂ ਜ਼ਹਿਰੀਲੀ ਗੈਸ ਚੜਨ ਨਾਲ 2 ਨੌਜਵਾਨਾਂ ਦੀ ਮੌਤ

ਪਟਿਆਲਾ (ਦ ਸਟੈਲਰ ਨਿਊਜ਼)। ਪਟਿਆਲਾ ਦੇ ਦੀਪ ਨਗਰ ਵਿੱਚ ਇੱਕ ਘਰ ਵਿੱਚ ਸੀਵਰੇਜ ਸਾਫ ਕਰਦੇ ਸਮੇਂ ਗੈਸ ਚੜਨ ਨਾਲ 2 ਨੌਜਵਾਨਾਂ ਦੀ ਮੌਤ ਹੋ ਗਈ ਹੈ। ਸੂਤਰਾਂ ਅਨੁਸਾਰ ਇਹ ਨੌਜਵਾਨ ਜੋ ਕਿ ਬੇਰੁਜ਼ਗਾਰ ਸਨ ਅਤੇ ਇਹ ਪ੍ਰਾਈਵੇਟ ਤੌਰ ਤੇ ਇਲਾਕੇ ਦੇ ਵਿੱਚ ਸੀਵਰੇਜ ਸਾਫ ਜਾਂ ਨਾਲੀਆਂ ਸਾਫ ਕਰਦੇ ਸਨ। ਇੱਕ ਮਕਾਨ ਵਿੱਚ ਜਦੋਂ ਸੀਵਰੇਜ ਦੀ ਲਾਈਨ ਸਾਫ ਕਰ ਰਹੇ ਸਨ, ਤਾਂ ਮੇਨ ਲਾਈਨ ਵਿੱਚ ਇਹ ਨੌਜਵਾਨ ਜਦੋਂ ਸੀਵਰੇਜ ਸਾਫ ਕਰਨ ਲਈ ਅੰਦਰ ਵੜੇ ਤਾਂ ਜ਼ਹਿਰੀਲੀ ਗੈਸ ਚੜਨ ਨਾਲ ਇਹਨਾਂ ਦੀ ਮੌਤ ਹੋ ਗਈ।

Advertisements

ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਭਾਵੇਂ ਕਿ ਨਗਰ ਨਿਗਮ ਵਿੱਚ ਸੀਵਰੇਜ ਦੇ ਕੰਮ ਕਰਨ ਵਾਲੇ ਠੇਕੇ ’ਤੇ ਰੱਖੇ ਮੁਲਾਜ਼ਮ ਅਤੇ ਪੱਕੇ ਮੁਲਾਜ਼ਮ ਹਨ, ਪਰ ਲੋਕਾਂ ਵੱਲੋਂ ਪ੍ਰਾਈਵੇਟ ਤੌਰ ’ਤੇ ਇਹਨਾਂ ਨੌਜਵਾਨਾਂ ਤੋਂ ਕੰਮ ਲਿਆ ਗਿਆ, ਜਿਸ ’ਤੇ ਇਹ ਅੱਜ ਭਾਣਾ ਵਰਤਿਆ।

LEAVE A REPLY

Please enter your comment!
Please enter your name here