Sunday, October 4, 2026
Home Punjab ਬੋਲੈਰੋ ਗੱਡੀ ਪਲਟਨ ਕਾਰਨ ਬੱਚੀ ਦੀ ਮੌਤ, 25 ਸ਼ਰਧਾਲੂ ਜ਼ਖ਼ਮੀ

ਬੋਲੈਰੋ ਗੱਡੀ ਪਲਟਨ ਕਾਰਨ ਬੱਚੀ ਦੀ ਮੌਤ, 25 ਸ਼ਰਧਾਲੂ ਜ਼ਖ਼ਮੀ

ਪਟਿਆਲਾ (ਦ ਸਟੈਲਰ ਨਿਊਜ਼)। ਭਾਦਸੋਂ ਨੇੜੇ ਸਥਿਤ ਪਿੰਡ ਆਲੋਵਾਲ ਵਿੱਚ ਧਾਰਮਿਕ ਸਮਾਗਮ ’ਤੇ ਜਾ ਰਹੀ ਸੰਗਤ ਵਾਲੀ ਬੋਲੈਰੋ ਗੱਡੀ ਪਲਟ ਗਈ। ਇਸ ਦੌਰਾਨ 6 ਸਾਲਾਂ ਬੱਚੀ ਦੀ ਮੌਤ ਹੋ ਗਈ ਜਦਕਿ 25 ਦੇ ਕਰੀਲ ਸ਼ਰਧਾਲੂ ਜ਼ਖ਼ਮੀ ਹੋ ਗਏ। ਲੁਧਿਆਣਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਸੰਗਤ ਦੇ ਰੂਪ ਵਿੱਚ 25 ਦੇ ਕਰੀਬ ਸ਼ਰਧਾਲੂ ਬੋਲੈਰੋ ਗੱਡੀ ਰਾਹੀਂ ਭਾਦਸੋਂ ਕੋਲ਼ ਸਥਿਤ ਆਲੋਵਾਲ ਪਿੰਡ ਵਿਚਲੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਆ ਰਹੇ ਸਨ ਪਰ ਭਾਦਸੋਂ ਥਾਣੇ ਦੇ ਪਿੰਡ ਰਾਇਮਲ ਮਾਜਰੀ ਕੋਲ ਮੋੜ ’ਤੇ ਤਵਾਜ਼ਨ ਵਿਗੜਨ ਕਰਕੇ ਗੱਡੀ ਪਲਟ ਗਈ। ਇਸ ਦੌਰਾਨ ਨਵਪ੍ਰੀਤ ਕੌਰ ਨਾਮ ਦੀ 6 ਸਾਲਾ ਬੱਚੀ ਦੀ ਮੌਤ ਹੋ ਗਈ ਜਦਕਿ 25 ਜਣੇ ਫੱਟੜ ਹੋ ਗਏ।

Advertisements

ਇਨ੍ਹਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਦਾਖਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿੱਚ 11 ਸਾਲਾ ਸੀਰਤ ਨਾਮੀ ਬੱਚੀ ਸਮੇਤ ਮਨਜੀਤ ਕੌਰ, ਮਲਕੀਤ ਕੌਰ, ਪਰਮਜੀਤ ਕੌਰ, ਬਲਜਿੰਦਰ ਕੌਰ, ਅਮਰਜੀਤ ਕੌਰ,ਰਾਜਪਾਲ ਸਿੰਘ, ਹੀਰਾ ਸਿੰਘ, ਕੁਲਵੰਤ ਕੌਰ ਅਤੇ ਮੇਜਰ ਸਿੰਘ ਸ਼ਾਮਲ ਹਨ। ਘਟਨਾ ਦਾ ਪਤਾ ਲੱਗਣ ’ਤੇ ਇਲਾਕੇ ਦੇ ਸਮਾਜ ਸੇਵੀ ਅਮਰੀਕ ਸਿੰਘ ਭੰਗੂ ਸਮੇਤ ਹੋਰਨਾਂ ਨੇ ਜ਼ਖ਼ਮੀਆਂ ਨੂੰ ਪਟਿਆਲਾ ਹਸਪਤਾਲ ਪਹੁੰਚਾਇਆ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵੀ ਰਾਜਿੰਦਰਾ ਹਸਪਾਤਲ ਜਾ ਕੇ ਜ਼ਖ਼ਮੀਆਂ ਦਾ ਹਾਲ-ਚਾਲ ਜਾਣਿਆ ਅਤੇ ਫੌਤ ਹੋਈ ਬੱਚੇ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਵੀ ਦਿਲਾਸਾ ਦਿੱਤਾ।

LEAVE A REPLY

Please enter your comment!
Please enter your name here