Friday, October 30, 2026
Home Latest ਰਾਮ ਨਾਮ ਲੇਵਾ ਸੰਗਤਾਂ ਲਈ ਅੱਜ ਇਤਿਹਾਸਿਕ ਦਿਨ: ਅਵੀ ਰਾਜਪੂਤ

ਰਾਮ ਨਾਮ ਲੇਵਾ ਸੰਗਤਾਂ ਲਈ ਅੱਜ ਇਤਿਹਾਸਿਕ ਦਿਨ: ਅਵੀ ਰਾਜਪੂਤ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ।  ਅੱਜ ਪੂਰੇ ਸੰਸਾਰ ਵਿੱਚ ਪੂਰੇ ਭਾਰਤ ਵਿੱਚ ਪੂਰੇ ਪੰਜਾਬ ਵਿੱਚ ਅਤੇ ਕਪੂਰਥਲੇ ਹਲਕੇ ਵਿੱਚ ਰਾਮ ਭਗਤਾ ਲਈ ਬਹੁਤ ਖੁਸ਼ੀਆ ਵਾਲਾ ਦਿਨ, ਜਿੱਥੇ ਅਯੁੱਧਿਆ  ਵਿੱਚ ਭਗਵਾਨ ਸ੍ਰੀ ਰਾਮ ਮੰਦਿਰ ਦਾ ਉਦਘਾਟਨ ਹੋ ਰਿਹਾ ਹੈ ਜਿਸ ਦੇ ਖੁਸ਼ੀ ਵਜੋ ਅੱਜ ਭਗਤ ਸਿੰਘ ਚੌਂਕ ਵਿੱਚ ਅਵੀ ਰਾਜਪੂਤ ਸੇਵਾਦਾਰ ਹਲਕਾ ਕਪੂਰਥਲਾ ਸ਼ਹੀਦ (ਊਧਮ ਸਿੰਘ ਸੇਵਾ ਸੋਸਾਇਟੀ) ਅਤੇ ਉਹਨਾਂ ਦੀ ਟੀਮ ਵੱਲੋ ਲੱਡੂ ਅਤੇ ਸਮੋਸੇ ਵੰਡ ਕੇ ਖੁਸ਼ੀ ਮਨਾਈ ਗਈ। ਅੱਜ ਕਪੂਰਥਲੇ ਵਿੱਚ ਹਰ ਜਗ੍ਹਾ ਹਰ ਇਕ ਮੰਦਿਰ ਵਿੱਚ ਰਾਮ ਭਗਤਾ ਵੱਲੋ ਲੰਗਰ ਲਗਾਇਆ ਗਿਆ ਅਤੇ ਪ੍ਰਭੂ ਸ਼੍ਰੀ ਰਾਮ ਜੀ ਦੇ ਭੱਜਣਾ ਦਾ ਗੁਣਗਾਨ ਕੀਤਾ ਗਿਆ।

Advertisements

ਅਵੀ ਰਾਜਪੂਤ ਅਤੇ ਉਹਨਾਂ ਦੀ ਟੀਮ ਵੱਲੋ ਵੱਖ ਵੱਖ ਮੰਦਿਰਾ ਵਿੱਚ ਨਤਮਸਤਕ ਹੋਕੇ ਪ੍ਰਭੂ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਜਿੱਥੇ ਇਹ ਲੜਾਈ ਸਾਰੇ ਹਿੰਦੂ ਸਮਾਜ ਵੱਲੋ 496 ਸਾਲ ਲੜੀ ਗਈ। ਜਿਸਦੀ ਜਿੱਤ ਦਾ ਅੱਜ ਪਰਚਮ ਪੂਰੇ ਸੰਸਾਰ ਵਿੱਚ ਲਹਿਰਾਇਆ ਗਿਆ ਹਲਕੇ ਕਪੂਰਥਲੇ ਦਾ ਸੇਵਾਦਾਰ ਹੋਣ ਦੇ ਨਾਤੇ ਅਵੀ ਰਾਜਪੂਤ ਨੇ ਕਪੂਰਥਲੇ ਹਲਕੇ ਦੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਕਪੂਰਥਲੇ ਦੇ ਲੋਕ ਹਰ ਧਰਮ ਦਾ ਤਿਉਹਾਰ ਪੂਰੀ ਸ਼ਰਧਾ ਭਾਵਨਾ ਨਾਲ ਮਨਾਉਂਦੇ ਨੇ ਇਸ ਤੋ ਇਲਾਵਾ ਅਵੀ ਰਾਜਪੂਤ ਨੇ ਹਿੰਦੂ ਭਾਈਚਾਰੇ ਨਾਲ ਸੰਬੰਧਤ ਹੋਣ ਦੇ ਨਾਤੇ ਸਾਰੇ ਕਪੂਰਥਲੇ ਦੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ।

ਇਸ ਮੌਕੇ ਮੇਰੇ ਨਾਲ ਅਸ਼ੋਕ ਸ਼ਰਮਾ,ਮਨਜੀਤ ਸਿੰਘ ਕਾਲਾ, ਧੀਰਜ ਨਈਅਰ, ਕੁਲਦੀਪਕ ਧੀਰ , ਲਾਡੀ, ਤਜਿੰਦਰ ਲਵਲੀ, ਲਖਬੀਰ ਸਿੰਘ, ਸੁਖਿੰਦਰ ਗਿੱਲ, ਭਰਤ ਗੁਪਤਾ,  ਮਲਕੀਤ ਸਿੰਘ, ਸੁਨੀਲ, ਸੰਨੀ ਸਹਿਗਲ, ਜਸਪਾਲ ਕੌਰ, ਨਿਰਮਲ, ਅਮਿਤ ਅਰੋੜਾ, ਬੋਬੀ, ਬਿੱਟੂ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here