Friday, October 9, 2026
Home Crime ਚੋਰਾਂ ਦਾ ਵਿਰੋਧ ਕਰਨਾ ਸਕੂਲ ਚੌਕੀਦਾਰ ਅੰਗਦ ਨੂੰ ਪਿਆ ਮਹਿੰਗਾ, ਸਿਰ ‘ਚ...

ਚੋਰਾਂ ਦਾ ਵਿਰੋਧ ਕਰਨਾ ਸਕੂਲ ਚੌਕੀਦਾਰ ਅੰਗਦ ਨੂੰ ਪਿਆ ਮਹਿੰਗਾ, ਸਿਰ ‘ਚ ਲੱਗੇ ਟਾਂਕੇ

ਸੰਗਰੂਰ (ਦ ਸਟੈਲਰ ਨਿਊਜ਼)। ਸਰਹਿੰਦ ਰੋਡ ’ਤੇ ਸਥਿਤ ਸਕੂਲ ਵਿੱਚ ਚੋਰੀ ਕਰਨ ਦੀ ਨੀਯਤ ਨਾਲ ਦਾਖਲ ਆਏ ਅੱਧੀ ਦਰਜਨ ਚੋਰਾਂ ਦਾ ਵਿਰੋਧ ਕਰਨਾ ਸਕੂਲ ਚੌਕੀਦਾਰ ਅੰਗਦ ਸਿੰਘ ਨੂੰ ਮਹਿੰਗਾ ਪਿਆ। ਚੋਰਾਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦਿਆਂ ਲਹੂ ਲੁਹਾਣ ਕਰ ਦਿੱਤਾ।

Advertisements

ਇਸ ਦੌਰਾਨ ਉਸ ਦੇ ਸਿਰ ਵਿੱਚ 10 ਤੋਂ ਵੱਧ ਟਾਂਕੇ ਲੱਗੇ ਹਨ। ਲੰਘੀ ਰਾਤ ਜਦੋਂ ਅੰਗਦ ਸਿੰਘ ਆਪਣੀ ਰਾਤ ਦੀ ਡਿਊਟੀ ਤਹਿਤ ਸਕੂਲ ਵਿੱਚ ਮੌਜੂਦ ਸੀ ਤਾਂ ਰਾਤ ਨੂੰ 5/6 ਚੋਰ ਆ ਗਏ। ਜਦੋਂ ਉਸ ਨੇ ਚੋਰਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਨਾ ਸਿਰਫ਼ ਉਸ ਦੀ ਕੁੱਟਮਾਰ ਹੀ ਕੀਤੀ ਬਲਕਿ ਕਿਸੇ ਤੇਜ਼ਧਾਰ ਹਥਿਆਰ ਨਾਲ ਉਸ ’ਦੇ ਸਿਰ ’ਤੇ ਵੀ ਵਾਰ ਕੀਤੇ। ਉਸ ਵੱਲੋਂ ਥਾਣਾ ਅਨਾਜ ਮੰਡੀ ਵਿਖੇ ਆਪਣੀ ਸ਼ਿਕਾਇਤ ਦਰਜ ਕਰਵਾਈ ਗਈ ਹੈ।

LEAVE A REPLY

Please enter your comment!
Please enter your name here