Saturday, September 26, 2026
Home Hoshiarpur ਸਿਹਤ ਵਿਭਾਗ ਦੀ ਵੱਡੀ ਕਾਰਵਾਈ, ਐਕਸਪਾਇਰੀ ਵਾਲਾ ਦੇਸੀ ਘਿਉ ਤੇ ਜੂਸ ਜ਼ਬਤ...

ਸਿਹਤ ਵਿਭਾਗ ਦੀ ਵੱਡੀ ਕਾਰਵਾਈ, ਐਕਸਪਾਇਰੀ ਵਾਲਾ ਦੇਸੀ ਘਿਉ ਤੇ ਜੂਸ ਜ਼ਬਤ ਕਰਕੇ ਕੀਤਾ ਸੀਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਜਿਲੇ ਦੇ ਨਿਵਾਸੀਆ ਨੂੰ ਸਾਫ ਸੁਥਰੀਆ ਖਾਣ ਯੋਗ ਵਸਤੂਆ ਮੁਹੀਆ ਕਰਵਾਉਣ ਲਈ ਪੂਰੇ ਮਿਸ਼ਨ ਤੰਦਰੁਸਤ ਸਿਹਤ ਮੁਹਿਮ ਚਲਾਈ ਜਾ ਰਹੀ ਹੈ । ਇਸ ਦੇ ਚਲਦਿਆ  ਜਿਲਾ ਸਿਹਤ ਅਫਸਰ ਡਾ ਜਤਿੰਦਰ ਕੁਮਾਰ ਭਾਟੀਆ ਅਤੇ ਉਹਨਾ ਦੀ ਫੂਡ ਸੇਫਟੀ ਟੀਮ ਨੂੰ ਉਸ ਵੇਲੇ ਵੱਡੀ ਕਾਮਯਬੀ ਮਿਲੀ ਜਦੋ ਹੁਸਿਆਰਪੁਰ ਸ਼ਹਿਰ ਦੇ ਮਾਹਿਲਪੁਰ ਅੱਡਾ ਵਿੱਖੇ ਦੱਤਾ ਟ੍ਰੇਡਿਰ ਕੰਪਨੀ ਤੇ ਅਚਨਚੇਤ ਰੇਡ ਮਾਰਕੇ ਵੱਡੀ ਪੱਧਰ ਤੇ ਮਿਆਦ ਨੰਗੀ ਵਾਲਾ ਡਾਬਰ ਕੰਪਨੀ ਦਾ ਦੇਸੀ ਘਿਉ ਤੇ ਹੋਰ ਰੀਅਲ ਕੰਪਨੀ ਦਾ ਜੂਸ ਤੇ ਜੀਰਾ ਦੀਆ ਬੋਤਲਾ ਫੜਕੇ ਸੀਲ ਕਰ ਦਿੱਤਾ ਤੇ ਹੁਣ ਇਸ ਨਸ਼ਟ ਕਰਵਾਇਆ ਜਾਵੇਗਾ ਤੇ ਕੰਪਨੀ ਦੇ ਮਾਲਕ ਨੂੰ ਨੋਟਿਸ ਵੀ ਦਿਤਾ ਗਿਆ ਤੇ 15 ਦਿਨ ਦਾ ਟਾਇਮ ਦਿੱਤਾ ਗਿਆ ਕਿ ਉਹ ਜੇਕਰ ਕੋਈ ਹੋਰ ਸਮਾਨ ਵੀ ਉਸ ਠੀਕ ਕਰ ਲਵੇ।

Advertisements

ਉਹਨਾ ਜਿਲੇ ਦੀਆ ਟ੍ਰੇਡਿੰਗ ਕੰਪਨੀਆ ਤੇ ਵਿਕਰੇਤਾ ਨੂੰ ਬਾਰਨਿੰਗ ਦਿਦਿੰਆ ਕਿਹਾ  ਇਹੋ ਜਿਹਾ ਮਿਆਦ ਪੁਗੀ ਵਾਲਾ ਸਮਾਨ ਨਾ ਵੇਚਣ ਨਹੀ ਤੇ ਵੱਡੇ ਜੁਰਮਾਨੇ ਤੇ ਕਨੂੰਨੀ ਕਾਰਵਾਈ ਲਈ ਤਿਆਰ ਰਹਿਣ  ਉਹਨਾ ਇਹ ਵੀ ਕਿਹਾ ਕਿ ਜੇਕਰ ਕਿਸੇ ਦੁਕਾਵਨਦਾਰ ਕੋਲ ਮਿਆਦ ਪੁਗੀ ਵਾਲਾ ਸਮਾਨ ਹੈ ਤੇ ਉਸ ਲਈ ਇਕ ਵੱਖਰਾ ਰੈਕ ਲਗਾਉਣ ਜਾ ਇਕ ਕਮਰਾ ਬਣਆਉਣ ਜਿਸ ਤੇ ਇਹ ਲਿਖਿਆ ਹੋਵੇ ਕਿ ਇਸ ਸਮਾਨ ਦੀ ਮਿਆਦ ਪੁਗੀ ਹੋਈ ਹੈ। ਇਸ ਮੋਕੇ ਉਹਨਾ ਨਾਲ ਫੂਡ ਸੇਫਟੀ ਅਫਸਰ ਵਿਵੇਕ, ਰਾਜਵੀਰ ਕੋਰ, ਰਾਮ ਲੁਙਾਇਆ ਤੇ ਗੁਰਵਿੰਦਰ ਸ਼ਾਨੇ ਵੀ ਹਾਜਰ ਸੀ। ਇਸ ਮੋਕੇ ਜਿਲਾ ਸਿਹਤ ਅਫਸਰ ਡਾ ਜਤਿੰਦਰ ਕਮੁਰ ਨੇ ਦੱਸਿਆ ਕਿ ਜਿਲੇ ਦੇ ਲੋਕਾਂ ਨੂੰ ਸਾਫ ਸੁਥਰੇ ਖਾਦ ਪਦਾਰਥ  ਮੁਹੀਆ ਕਰਵਾਉਣਾ ਸਿਹਤ ਵਿਭਾਗ ਦੀ ਜਿਮੇਵਾਰੀ ਹੈ ਪਿਛਲੇ ਕਈ ਦਿਨਾ ਤੋ ਇਹ ਸ਼ਿਕਾਇਤ ਆ ਰਹੀ ਸੀ ਕਿ ਸ਼ਹਿਰ ਵਿੱਚ ਮਿਆਦ ਨੰਗੀ ਵਾਲਾ ਦੇਸੀ ਘਿਉ ਤੇ ਹੋਰ ਬਹੁਤ ਜੂਸ ਵਿਕ ਰਿਹਾ ਹੈ ਤੇ ਕਈ ਦਿਨਾਂ ਤੋ ਸਿਹਤ ਵਿਭਾਗ ਦੀ ਟੀਮ ਰੇਕੀ ਕਰ ਰਹੀ ਸੀ, ਸਿਹਤ ਵਿਭਾਗ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਹੈ ਜਦੋ ਮਹਿਲਪੁਰ ਅੱਡਾ ਹੁਸ਼ਿਆਰਪੁਰ ਦੇ ਨਜਦੀਕ ਦੱਤਾ ਟ੍ਰੇਡਰ ਤੇ ਰੇਡ ਮਾਰੀ ਤੇ 240 ਕਿਲੋ ਡਾਬਰ ਕੰਪਨੀ ਦਾ ਦੇਸੀ ਘਿਉ , ਰੀਅਲ ਕੰਪਨੀ ਦਾ 500 ਲੀਟਰ ਜੂਸ , ਜੀਰਾ ਜੂਸ 190 ਲੀਟਰ ਜਪਤ ਕਰਕੇ ਸੀਲ ਕਰ ਦਿੱਤਾ ਹੈ ਤੇ ਇਸ ਨੂੰ ਨਸ਼ਟ ਕਰਵਾਇਆ ਜਾਵੇਗਾ।

ਉਹਨਾ ਇਹ ਵੀ ਦੱਸਿਆ ਕਿ ਸਾਰਾ ਸਮਾਨ ਪਿੰਡਾ ਵਿੱਚ ਚਲ ਰਹੀਆ ਦੁਕਾਨਾ, ਮੇਲਿਆ ਵਿੱਚ ਤੇ ਛੋਟੀਆ ਛੋਟੀਆ ਜਗਾ ਜਿਥੇ ਇਸ ਦੀ ਕੋਈ ਮਿਆਦ ਨਹੀ ਚੈਕ ਕਰਦਾ ਵੇਚਿਆ ਜਾਦਾ ਹੈ। ਜਿਸ ਨਾਲ ਲੋਕਾ ਸਿਹਤ ਨਾਲ ਖਿਲਵਾੜ ਕੀਤਾ ਜਾਦਾ ਹੈ। ਇਸ ਮੌਕੇ ਉਹਨਾ ਲੋਕਾ ਨੂੰ ਅਪੀਲ ਕੀਤੀ ਕਿ ਉਹ ਨੇ ਲੋਕਾ ਨੂੰ ਅਪੀਲ ਕੀਤੀ ਕਿ ਖਾਦ ਪਦਾਰਥ ਖਰੀਦਣ ਲੱਗੇ ਚੰਗੀ ਮਿਆਦ ਦੇਖ ਕੇ ਲੈਣ ਕਿਤੇ ਇਸ ਮਿਆਦ ਪੁਗੀ ਤੇ ਨਹੀ ਹੈ। ਜੇਕਰ ਕਿਸੇ ਦੁਕਾਨਦਾਰ ਤੋ ਕੋਈ ਸ਼ਿਕਾਇਤ ਤਾ ਉਹ ਸਿਵਲ ਸਰਜਨ ਦਫਤਰ ਨਾਲ ਸਪੰਰਕ ਕਰਨ, ਸਿਹਤ ਵਿਭਾਗ ਦੀਆ ਟੀਮਾਂ ਲੋਕਾ ਸੇਵਾ ਵਿੱਚ ਹਰ ਵਕਤ ਹਾਜਰ ਹਨ। ਇਸ ਮੋਕੇ ਦੱਤਾ ਟ੍ਰੇਡਿਗ ਦੇ ਮਾਲਿਕ ਨੇ ਦੱਸਿਆ ਕਿ ਇਹ ਸਾਰਾ ਸਮਾਨ ਡਾਬਰ ਕੰਪਨੀ ਵੱਲੋ ਲੈ ਜਾਣਾ ਸੀ ਪਰ ਉਹ ਲੈ ਕੇ ਨਹੀ ਗਏ ਉਹਨਾ ਕਿਹਾ ਡਾਬਰ ਕੰਪਨੀ ਨੇ ਵਾਲਿਆ ਦੀ ਗਲਤੀ ਹੈ । ਇਹ ਕੰਪਨੀਆ ਸਮਾਨ ਨਾ ਚੁੱਕੇ ਜਾਣ ਤੇ ਸਾਡਾ ਬਹੁਤ ਨੁਕਸਾਨ ਹੋ ਜਾਦਾ ਹੈ ।

LEAVE A REPLY

Please enter your comment!
Please enter your name here