Monday, September 28, 2026
Home Hoshiarpur ਵਰਲਡ ਲੰਗ ਡੇ: ਲਗਾਤਾਰ ਸਾਹ ਦੀ ਸਮੱਸਿਆ ਨੂੰ ਨਾ ਕਰੋ ਨਜ਼ਰਅੰਦਾਜ਼, ਸਮੇਂ...

ਵਰਲਡ ਲੰਗ ਡੇ: ਲਗਾਤਾਰ ਸਾਹ ਦੀ ਸਮੱਸਿਆ ਨੂੰ ਨਾ ਕਰੋ ਨਜ਼ਰਅੰਦਾਜ਼, ਸਮੇਂ ਸਿਰ ਜਾਂਚ ਜ਼ਰੂਰੀ: ਮਾਹਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਲਗਾਤਾਰ ਬਣੇ ਰਹਿਣ ਵਾਲੇ ਸਾਹ ਦੇ ਲੱਛਣਾਂ ਨੂੰ ਪਛਾਨਣ ਅਤੇ ਸਮੇਂ ਸਿਰ ਡਾਕਟਰੀ ਮੁਲਾਂਕਣ ਕਰਵਾਉਣ ਦੇ ਮਹੱਤਵ ‘ਤੇ ਜ਼ੋਰ ਦਿੰਦਿਆਂ, ਮੈਕਸ ਹਸਪਤਾਲ ਦੇ ਪਲਮੋਨੋਲੋਜੀ ਸਲਾਹਕਾਰ ਡਾ. ਕਪਿਲ ਕੁਮਾਰ ਨੇ ਕਿਹਾ ਕਿ ਅਸਥਮਾ, ਕ੍ਰੋਨਿਕ ਓਬਸਟ੍ਰਕਟਿਵ ਪਲਮੋਨਰੀ ਡਿਜ਼ੀਜ਼ (ਸੀ.ਓ.ਪੀ.ਡੀ.), ਫੇਫੜਿਆਂ ਦੇ ਇਨਫੈਕਸ਼ਨ ਅਤੇ ਹੋਰ ਸਾਹ ਦੀਆਂ ਬੀਮਾਰੀਆਂ ਜੇਕਰ ਸਮੇਂ ਸਿਰ ਨਿਦਾਨ ਨਾ ਕੀਤੀਆਂ ਜਾਣ ਜਾਂ ਉਹਨਾਂ ਦਾ ਸਹੀ ਪ੍ਰਬੰਧਨ ਨਾ ਕੀਤਾ ਜਾਵੇ, ਤਾਂ ਉਹ ਜੀਵਨ ਦੀ ਗੁਣਵੱਤਾ ਨੂੰ ਗੰਭੀਰ ਰੂਪ ਵਿੱਚ ਪ੍ਰਭਾਵਿਤ ਕਰ ਸਕਦੀਆਂ ਹਨ।ਡਾ. ਕੁਮਾਰ ਨੇ ਕਿਹਾ ਕਿ ਲਗਾਤਾਰ ਖੰਘ, ਸਾਹ ਫੁੱਲਣਾ, ਘਬਰਾਹਟ/ਘਰਘਰਾਹਟ , ਵਾਰ-ਵਾਰ ਛਾਤੀ ਵਿੱਚ ਸੰਕਰਮਣ ਹੋਣਾ, ਬਹੁਤ ਜ਼ਿਆਦਾ ਬਲਗਮ ਬਣਨਾ ਜਾਂ ਸਰੀਰਕ ਮਿਹਨਤ ਕਰਨ ਦੀ ਸਮਰੱਥਾ ਵਿੱਚ ਕਮੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ, ਖਾਸ ਕਰਕੇ ਉਦੋਂ ਜਦੋਂ ਲੱਛਣ ਲਗਾਤਾਰ ਬਣੇ ਰਹਿਣ ਜਾਂ ਵਾਰ-ਵਾਰ ਸਾਹਮਣੇ ਆਉਣ।

Advertisements

ਉਨ੍ਹਾਂ ਜਾਣਕਾਰੀ ਦਿੱਤੀ ਕਿ ਧੂਮਰਪਾਨ ਅਤੇ ਪੈਸਿਵ ਸਮੋਕਿੰਗ (ਦੂਜਿਆਂ ਦੁਆਰਾ ਕੀਤੇ ਧੂਮਰਪਾਨ ਦੇ ਸੰਪਰਕ ਵਿੱਚ ਆਉਣਾ) ਫੇਫੜਿਆਂ ਦੀਆਂ ਬੀਮਾਰੀਆਂ ਦੇ ਮੁੱਖ ਜੋਖਮ ਕਾਰਕ ਹਨ, ਜਦਕਿ ਹਵਾ ਪ੍ਰਦੂਸ਼ਣ, ਧੂੜ ਅਤੇ ਰਸਾਇਣਕ ਧੂੰਏਂ ਦੇ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਨਾਲ ਵੀ ਸਾਹ ਦੀ ਸਿਹਤ ਪ੍ਰਭਾਵਿਤ ਹੋ ਸਕਦੀ ਹੈ।ਹਾਲਾਂਕਿ, ਉਨ੍ਹਾਂ ਕਿਹਾ ਕਿ ਸਾਹ ਸਬੰਧੀ ਸਮੱਸਿਆਵਾਂ ਧੂਮਰਪਾਨ ਨਾ ਕਰਨ ਵਾਲਿਆਂ ਅਤੇ ਨੌਜਵਾਨਾਂ ਨੂੰ ਵੀ ਪ੍ਰਭਾਵਿਤ ਕਰ ਸਕਦੀਆਂ ਹਨ, ਇਸ ਲਈ ਲੱਛਣ ਬਣੇ ਰਹਿਣ ‘ਤੇ ਡਾਕਟਰੀ ਸਲਾਹ ਲੈਣਾ ਮਹੱਤਵਪੂਰਨ ਹੈ।“ਲਗਾਤਾਰ ਖੰਘ ਜਾਂ ਸਾਹ ਫੁੱਲਣ ਦੀ ਸਮੱਸਿਆ ਨੂੰ ਅਕਸਰ ਮੌਸਮ ਵਿੱਚ ਬਦਲਾਅ, ਪ੍ਰਦੂਸ਼ਣ ਜਾਂ ਕਿਸੇ ਆਮ ਸੰਕਰਮਣ ਦਾ ਨਤੀਜਾ ਮੰਨ ਕੇ ਰੱਦ ਕਰ ਦਿੱਤਾ ਜਾਂਦਾ ਹੈ।

ਹਾਲਾਂਕਿ, ਜਦੋਂ ਇਹ ਲੱਛਣ ਲਗਾਤਾਰ ਬਣੇ ਰਹਿਣ ਜਾਂ ਰੋਜ਼ਾਨਾ ਦੀਆਂ ਗਤੀਵਿਧੀਆਂ ਵਿੱਚ ਰੁਕਾਵਟ ਪਾਉਣ ਲੱਗਣ, ਤਾਂ ਇਨ੍ਹਾਂ ਦਾ ਡਾਕਟਰੀ ਮੁਲਾਂਕਣ ਕਰਵਾਇਆ ਜਾਣਾ ਚਾਹੀਦਾ ਹੈ।”ਡਾ. ਕੁਮਾਰ ਨੇ ਕਿਹਾ ਕਿ ਅਸਥਮਾ ਅਤੇ ਸੀ.ਓ.ਪੀ.ਡੀ. ਵਰਗੀਆਂ ਸਾਹ ਸਬੰਧੀ ਸਥਿਤੀਆਂ ਦਾ ਸ਼ੁਰੂਆਤੀ ਚਰਣ ਵਿੱਚ ਨਿਦਾਨ ਹੋਣ ਨਾਲ ਲੱਛਣਾਂ ਨੂੰ ਕੰਟਰੋਲ ਕਰਨ, ਜਟਿਲਤਾਵਾਂ ਤੋਂ ਬਚਣ ਅਤੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲ ਸਕਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਲੋਕਾਂ ਨੂੰ ਤੰਬਾਕੂ ਦੇ ਧੂੰਏਂ, ਹਵਾ ਪ੍ਰਦੂਸ਼ਣ, ਧੂੜ ਅਤੇ ਵਪਾਰਕ/ਕੰਮਕਾਜੀ ਧੂੰਏਂ ਦੇ ਪ੍ਰਤੀ ਆਪਣੇ ਸੰਪਰਕ ਨੂੰ ਲੈ ਕੇ ਚੌਕਸ ਰਹਿਣਾ ਚਾਹੀਦਾ ਹੈ, ਕਿਉਂਕਿ ਇਹ ਫੇਫੜਿਆਂ ਦੀ ਸਿਹਤ ‘ਤੇ ਮਾੜਾ ਅਸਰ ਪਾ ਸਕਦੇ ਹਨ। ਡਾ. ਕੁਮਾਰ ਨੇ ਕਿਹਾ ਕਿ ਫੇਫੜਿਆਂ ਦੀ ਸਿਹਤ ਦੀ ਸੰਭਾਲ ਲਈ ਲਗਾਤਾਰ ਬਚਾਅ ਦੇ ਉਪਾਅ ਕਰਨਾ ਵੀ ਜ਼ਰੂਰੀ ਹੈ।ਉਨ੍ਹਾਂ ਸਲਾਹ ਦਿੱਤੀ ਕਿ ਤੰਬਾਕੂ ਤੋਂ ਦੂਰ ਰਹਿਣਾ, ਸਰੀਰਕ ਤੌਰ ‘ਤੇ ਸਰਗਰਮ ਰਹਿਣਾ, ਘਰ ਦੇ ਅੰਦਰ ਦੀ ਹਵਾ ਦੀ ਗੁਣਵੱਤਾ ਨੂੰ ਬਿਹਤਰ ਬਣਾਏ ਰੱਖਣਾ ਅਤੇ ਸਿਫਾਰਸ਼ ਕੀਤੇ ਟੀਕਾਕਰਨ ਦਾ ਪਾਲਣ ਕਰਨਾ ਸਾਹ ਸਬੰਧੀ ਸਮੱਸਿਆਵਾਂ ਦੇ ਜੋਖਮ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ।

LEAVE A REPLY

Please enter your comment!
Please enter your name here