Saturday, September 26, 2026
Home Hoshiarpur ਸੇਵਾਮੁਕਤ ਨਗਰ ਨਿਗਮ ਕਰਮਚਾਰੀਆਂ ‘ਚ ਰੋਸ, ਦਿੱਤੀ ਅੰਦੋਲਨ ਦੀ ਚਿਤਾਵਨੀ  

ਸੇਵਾਮੁਕਤ ਨਗਰ ਨਿਗਮ ਕਰਮਚਾਰੀਆਂ ‘ਚ ਰੋਸ, ਦਿੱਤੀ ਅੰਦੋਲਨ ਦੀ ਚਿਤਾਵਨੀ  

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੇਵਾ ਮੁੱਕਤ ਨਗਰ ਨਿਗਮ ਕਰਮਚਾਰੀ ਯੂਨੀਅਨ, ਨਗਰ ਨਿਗਮ ਹੁਸ਼ਿਆਰਪੁਰ ਦੀ ਮਹਿਨਾਵਾਰ ਮੀਟੀੰਗ ਸਰਪਰਸਤ ਸੰਜੀਵ ਅਰੋੜਾਂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵੱਖ-ਵੱਖ ਮੁਦਿਆਂ ਤੇ ਵਿਚਾਰ ਕੀਤਾ ਗਿਆ। ਵਾਈਸ ਪ੍ਰਧਾਨ ਜ਼ੋਗਿੰਦਰ ਪਾਲ ਅਦੀਆ ਅਸ਼ਵਨੀ ਸ਼ਰਮਾ, ਸੰਜੀਵ ਥਾਪਰ ਵੱਲੋਂ ਆਪਣੇ ਆਪਣੇ ਵਿਚਾਰ ਰੱਖੇ ਗਏ। ਇਸ ਵਿੱਚ ਕੁਲਵੰਤ ਸਿੰਘ ਸੈਣੀ ਚੇਅਰਮੈਨ ਵੱਲੋਂ ਦਫਤਰ ਨਗਰ ਨਿਗਮ ਦੇ ਆਫਿਸਰ ਅਤੇ ਮੁਲਾਜਮਾਂ ਵੱਲੋਂ ਸੇਵਾ ਮੁਕਤ ਕਰਮਚਾਰੀਆਂ ਨੂੰ ਤੰਗ ਪਰੇਸ਼ਾਨ ਕਰਨ ਦਾ ਦੋਸ਼ ਲਾਇਆ। ਜਿਹੜੇ ਉਹਨਾਂ ਦੇ ਵੱਧੇ ਹੋਏ ਪੈਸੇ ਅਪ੍ਰੈਲ ਵਿੱਚ ਮਿਲਨੇ ਸਨ, ਉਹ 6 ਮਹੀਨੇ ਬੀਤ ਜਾਂਣ ਦੇ ਬਾਵਜੂਦ ਵੀ ਨਹੀ ਮਿਲ ਰਹੇ। ਇਹਨਾਂ ਬਾਰੇ ਸਾਰੇ ਆਫਿਸਰ ਸਾਹੀਬਾਨ ਅਤੇ ਮੁਲਾਜਮਾਂ ਨੂੰ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਨਹੀ ਦਿੱਤੇ ਜਾ ਰਹੇ ਜਦ ਫੋਨ ਕਰਦੇ ਹਾਂ ਨਾਂ ਫੋਨ ਚਕਦੇ ਹਨ ਅਤੇ ਨਾਂ ਹੀ ਸੀਟ ਉਪਰ ਹੁੰਦੇ ਹਨ, ਜਿਸ ਤੋਂ ਤੰਗ ਆ ਕੇ 14 ਸਤੰਬਰ ਨੂੰ ਇਕ ਨੋਟਿਸ ਮਾਣਯੋਗ ਕਮਿਸ਼ਨਰ ਸਾਹਿਬ ਅਤੇ ਮੇਅਰ ਸਾਹਿਬ ਨੂੰ ਦਿੱਤਾ ਗਿਆ ਹੈ ਪ੍ਰਰੰਤੂ ਅਜੇ ਤੱਕ ਕੋਈ ਹਲ ਨਹੀ ਹੋਇਆ ਹੈ ਜੇਕਰ 30 ਸੰਤਬਰ ਤੱਕ ਨਾਂ ਹਲ ਹੋਇਆ ਤਾਂ ਸੇਵਾਮੁਕਤ ਕਰਮਚਾਰੀਆਂ ਵੱਲੋ ਕੋਈ ਵੀ ਐਜਿਟੇਸ਼ਣ ਕੀਤੀ ਜਾ ਸਕਦੀ ਹੈ ਜਿਸ ਦੀ ਜੁਮੇਵਾਰੀ ਲੋਕਲ ਪ੍ਰਸ਼ਾਸਨ ਦੀ ਹੋਵੋਗੀ।

Advertisements

ਇਸ ਮੀਟਿੰਗ ਵਿੱਚ ਨਰੇਸ਼ ਕੁਮਾਰ ਡਰਾਇਵਰ, ਸੁਰਜੀਤ ਬਹਿਲ, ਦਸ਼ਰਤ ਲਾਲ, ਸੁਰਿੰਦਰ ਕੁਮਾਰ, ਅਸ਼ੋਕ ਕੁਮਾਰ, ਰਾਮ ਕੁਮਾਰ, ਬੋਧ ਰਾਜ,ਨਰੇਸ਼ ਕੁਮਾਰ ਟੈਕਨੀਸ਼ੀਅਨ, ਹਰੀਸ਼ ਕੁਮਾਰ ਜੇ.ਈ, ਸੁਰਜੀਤ ਕੁਮਾਰ ਜੇ.ਈ, ਅਸ਼ਵਨੀ ਕੁਮਾਰ ਜੇ.ਈ, ਰਮੇਸ਼ ਕੁਮਾਰ ਫਾਈਰਮੈਨ, ਮੋਹਨ ਸਿੰਘ ਟੈਕਨੀਸ਼ੀਅਨ, ਅਵਤਾਰ ਸਿੰਘ ਫਾਈਰ ਅਫਸਰ, ਵਿਨੋਦ ਕੁਮਾਰ ਸਬ ਫਾਇਰ ਅਫਸਰ ਅਤੇ ਜ਼ਸਵੰਤ ਸਿੰਘ ਫਾਇਰ ਉਚੇਚੇ ਤੌਰ ਤੇ ਪਹੁੰਚੇ।

LEAVE A REPLY

Please enter your comment!
Please enter your name here