ਬਜਵਾੜਾ ਵਿਖੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਵਿਸ਼ੇਸ਼ ਟੀਕਾਕਰਨ ਕੈਂਪ ਆਯੋਜਿਤ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਮਿਸ਼ਨ ਇੰਦਰਧਨੁਸ਼ ਤਹਿਤ ਕਿਸੇ ਕਾਰਨ ਟੀਕਾਕਰਨ ਸੇਵਾਵਾਂ ਤੋ ਬਾਂਝੇ ਰਹਿ ਚੁਕੇ 0 ਤੋਂ 2 ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਵਿਸ਼ੇਸ਼ ਟੀਕਾਕਰਨ ਕੈਪ ਬਜਵਾੜਾ ਦੇ ਕਮਿਊਨਟੀ ਸੈਂਟਰ ਵਿੱਚ ਲਗਾਇਆ ਗਿਆ ਤੇ ਸਲੱਮ ਏਰੀਏ ਦੀਆਂ ਔਰਤਾਂ  ਬੱਚਿਆਂ ਸਮੇਤ ਹਾਜਰ ਹੋਈਆਂ । ਇਸ ਮੋਕੇ ਸਿਵਲ ਸਰਜਨ ਡਾ ਰੇਨੂੰ ਸੂਦ ਨੇ ਵਿਸ਼ੇਸ਼ ਤੇਰ ਤੇ ਸ਼ਿਰਕਤ ਕੀਤੀ ਤੇ ਆਪਣੀ ਹਾਜਰੀ ਵਿੱਚ ਬੱਚਿਆਂ ਨੂੰ ਵੈਕਸੀਨ ਲਗਵਾਈ ।

Advertisements

ਇਸ ਮੋਕੇ ਡਾ ਸੂਦ ਨੇ ਦੱਸਿਆ ਕਿ  ਸ਼ਪੈਸ਼ਲ ਇੰਨਟੈਨਸੀਫਾਈਡ ਮਿਸ਼ਨ ਇੰਦਰਧਨੁਸ਼ ਤਹਿਤ 23 ਅਪ੍ਰੈਲ ਤੋ ਲੈ ਕੇ 27 ਅਪ੍ਰੈਲ ਤੱਕ ਇਸ ਸਬੰਧੀ ਕਮਿਊਨਟੀ ਸੈਟਰਾਂ ਵਿੱਚ ਸਪੈਸ਼ਲ ਕੈਪ ਲਗਾਏ ਜਾਣਗੇ ਇਸ ਮੋਕੇ ਉਹਨਾਂ ਇਹ ਵੀ ਦੱਸਿਆਂ ਕਿ  ਜਿਹੜੇ ਬੱਚੇ ਰਹਿ ਗਏ ਉਹਨਾਂ ਬੱਚਿਆਂ ਨੂੰ ਇਹ ਵੈਕਸ਼ੀਨ ਦਿੱਤੀ ਜਾਵੇਗੀ ।

ਇਸ ਮੋਕੇ   ਜਿਲਾ ਟੀਕਾਕਰਨ ਅਫਸਰ ਡਾ ਗੁਰਦੀਪ ਸਿੰਘ ਕਪੂਰ ਨੇ ਦੱਸਿਆ ਜਿਲੇ ਦੇ ਸਾਰੇ ਪਿੰਡਾਂ ਵਿੱਚ ਵਿਸ਼ੇਸ਼ ਟੀਕਾਂਕਰਨ ਕੈਪ ਲਗਾਕੇ ਮਿਸ਼ਨ ਇੰਦਰਧਨੁਸ਼ ਤਹਿਤ ਟੀਕਾਂਕਰਨ ਦਾ  ਬੈਕ ਲਾਗ ਪੂਰਾ ਕਰਦੇ ਹੋਏ ਟੀਕਾਂਕਰਨ 100 ਪ੍ਰਤੀਸ਼ਤ ਟੀਚਾਂ ਪ੍ਰਾਪਤ ਕੀਤਾ ਜਾਵੇਗਾ । ਇਸ ਮੋਕੇ ਡਾ ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਟੀਕਾਂ ਲੱਗਣ ਤੋ ਬਆਦ ਘੱਟੋ ਘੱਟ 30 ਮਿੰਨਟ ਨਰਸ ਭੈਣਜੀ ਕੋਲ ਬੈਠਣ ਤੇ ਬਆਦ ਹੀ ਆਪਣੇ ਘਰ ਵਾਪਿਸ ਆਉਣਾ ਚਹੀਦਾ ਹੈ। ਉਹਨਾਂ ਇਸ ਮੋਕੇ ਮੀਜਲ ਰੁਬੈਲਾ ਦੇ ਟੀਕਾਂਕਰਨ ਸਬੰਧੀ ਜਾਣਕਾਰੀ ਦਿੱਤੀ ਤੇ ਇਸ ਸੰਬਧੀ ਵੀ ਦੱਸਿਆ ਕਿ ਇਸ ਟੀਕੇ ਨਾਲ ਬੱਚਿਆ ਨੂੰ ਕਿਹੜੀਆਂ ਕਿਹੜੀਆਂ ਬਿਮਾਰੀਆਂ ਤੋ ਬਚਾਇਆਂ ਜਾ ਸਕਦਾ ਹੈ। ਇਸ ਮੋਕੇ ਉਹਨਾਂ ਸੈਮੀਨਾਰ ਮੀਇਸ ਮੋਕੇ ਸੀਨੀਅਰ ਮੈਡੀਕਲ ਅਫਸਰ ਡਾ ਸ਼ੰਦੀਪ ਖਰਬੰਦਾ, ਐਲ ਐਚ ਵੀ ਮਨਜੀਤ ਕੋਰ, ਰੇਖਾ ਤੇ ਆਸ਼ਾ ਵਰਕਰ ਹਾਜਰ ਸਨ ।

LEAVE A REPLY

Please enter your comment!
Please enter your name here