ਆਤਮਾ ਸਕੀਮ ਅਧੀਨ ਪਿੰਡ ਕੰਡਿਆਣਾ ਦੇ ਕਿਸਾਨਾਂ ਨੇ ਹਾਸਿਲ ਕੀਤੀ ਜਾਣਕਾਰੀ 

ਹੁਸ਼ਿਆਰਪੁਰ( ਦਾ ਸਟੈਲਰ ਨਿਊਜ਼ ) ਰਿਪੋਰਟ- ਗੁਰਜੀਤ ਸੋਨੂੰ। ਆਤਮਾ ਸਕੀਮ ਅਧੀਨ ਬਲਾਕ ਪੱਧਰ ਤੇ ਗਰਾਮ ਸਵਰਾਜ ਅਭਿਆਨ ਤਹਿਤ ਕਿਸਾਨ ਕਲਿਆਣ ਕਾਰਜਸ਼ਾਲਾ ਦਾ ਹੁਸ਼ਿਆਰਪੁਰ ਦੇ ਪਿੰਡ ਕੰਡਿਆਣਾ ਵਿਖੇ ਆਯੋਜਨ ਕੀਤਾ ਗਿਆ। ਜਿਸ ਵਿੱਚ 200 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ। ਇਸ ਕੈਂਪ ਦੀ ਪ੍ਰਧਾਨਗੀ ਡਾ. ਵਿਨੈ ਕੁਮਾਰ, ਮੁੱਖ ਖੇਤੀਬਾੜੀ ਅਫਸਰ, ਹੁਸ਼ਿਆਰਪੁਰ ਵਲੋਂ ਕੀਤੀ, ਇਸ ਮੌਕੇ ਉਨ•ਾਂ ਨੇ ਕਿਸਾਨਾਂ ਦੀ ਆਮਦਨ ਦੁਗਣੀ ਲਈ ਕਿਸਾਨਾਂ ਨੂੰ ਪਾਣੀ ਦੀ ਬੂੰਦ ਤੋਂ ਜਿਆਦਾ ਫਸਲ ਪ੍ਰਾਪਤ ਕਰਨ ਦੇ ਉਦੇਸ਼ ਲਈ ਸਿੰਚਾਈ ਬਜਟ ਵੱਲ ਵਿਸ਼ੇਸ਼ ਧਿਆਨ ਦੇਣਾ, ਅਤੇ ਕਿਸਾਨਾਂ ਨੂੰ ਕਣਕ ਦੀ ਫਸਲ ਦੀ ਨਾੜ ਨੂੰ ਅੱਗ ਨਾ ਲਗਾਉਣ ਲਈ ਅਪੀਲ ਕੀਤੀ ਤਾਂ ਜੋ ਵਾਤਵਰਣ ਨੂੰ ਦੁਸਤ ਹੋਣ ਤੋਂ ਬਚਾਇਆ ਜਾ ਸਕਦੇ। ਕਿਸਾਨਾਂ ਨੂੰ ਖੇਤ ਮਿੱਟੀ ਦੀ ਸਿਹਤ ਅਤੇ ਮੌਜੂਦ ਉਪਜਾਊ ਸ਼ਕਤੀ ਅਨੁਸਾਰ ਹੀ ਬੀਜ ਅਤੇ ਖਾਦ ਪਦਾਰਥਾਂ ਦੀ ਵਰਤੋਂ ਕਰਨ, ਕਟਾਈ ਉਪਰੰਤ ਉਪਜ ਦੀ ਸਾਂਭ ਸੰਭਾਲ ਲਈ ਸਟੋਰ ਕਰਨਾ, ਫੂਡ ਪ੍ਰੋਸੈਸਿੰਗ ਰਾਹੀਂ ਫਸਲਾਂ ਦੀ ਗੁਣਵੱਤਾ ਅਤੇ ਕੀਮਤ ਵਿੱਚ ਵਾਧਾ ਕਰਨਾ, ਖੇਤੀ ਸਹਾਇਕ ਧੰਦਿਆਂ ਜਿਵੇਂਕਿ ਮੱਛੀ ਪਾਲਣ, ਮੁਰਗੀ ਪਾਲਣ, ਮੱਖੀ ਪਾਲਣ ਨੂੰ ਸ਼ੂਰ ਕਰਨ ਸੰਬੰਧੀ ਵਿਸਥਾਰ ਨਾਲ ਕਿਸਾਨਾਂ ਨੂੰ ਜਾਣਕਾਰੀ ਦਿੱਤੀ।

Advertisements

ਡਾ. ਸੁਰਿੰਦਰ ਸਿੰਘ, ਭੌਂ ਖਰਪ ਅਫਸਰ, ਹੁਸ਼ਿਆਰਪੁਰ, ਵਲੋਂ ਕਿਸਾਨਾਂ ਨੂੰ ਭੌਂ ਪਰਖ ਦੀ ਮਹਤੱਤਾਂ ਬਾਰੇ ਜਾਣਕਾਰੀ ਦਿੱਤੀ ਕਿਸਾਨਾਂ ਨੂੰ ਮਿੱਟੀ ਪਰਖ ਦੇ ਅਧਾਰ ਤੇ ਫਸਲਾਂ ਨੂੰ ਖਾਂਦਾ ਪਾਉਣ ਦੀ ਸਲਾਹ ਦਿੱਤੀ ਤਾਂ ਜੋ ਖਾਂਦਾ ਦੀ ਬੇਲੌੜੀ ਵਰਤੋਂ ਘੱਟ ਕੇ ਕਿਸਾਨ ਆਪਣੀ ਆਮਦਨ ਵੱਧਾ ਸਕਣਾ। ਡਾ. ਜਸਬੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਹੁਸ਼ਿਆਰਪੁਰ ਨੇ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਸਬੰਧੀ ਜਾਣਕਾਰੀ ਦਿੱਤੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਫਸਲਾਂ ਦੀਆਂ ਸਿਫਾਰਸ਼ ਕੀਤੀਆਂ ਕਿਸਮਾਂ ਬੀਜਣ ਦੀ ਸਲਾਹ ਦਿੱਤੀ ਤਾਂ ਜੋ ਸਹੀ ਕਿਸਮਾਂ ਦੀ ਚੌਣ ਕਰਕੇ ਕਿਸਾਨ ਵੱਧ ਮੁਨਾਫਾ ਕਮਾ ਸਕਣ।

ਡਾ. ਜਸਵਿੰਦਰ ਸਿੰਘ, ਬਾਗਬਾਨੀ ਵਿਕਾਸ ਅਫਸਰ ਹੁਸ਼ਿਆਰਪੁਰ ਨੇ ਦੱਸਿਆ ਕਿ ਅੰਬਾਂ ਤੇ ਮੈਗੋਂ ਹਾਪਰ, ਪਾਉਡਰੀ ਮਿਲਡਿਊ ਦਾ ਹਮਲਾ ਵੇਖਣ ਤੇ  ਇਸ ਦੀ ਰੋਕਥਾਮ ਲਈ ਕੁਇਨਲਫਾਸ ਮਿ ਲਿ 100 ਲਿਟਰ ਪਾਣੀ ਵਿੱਚ ਘੋਲ ਕੇ ਸਪਰੇ ਕੀਤੀ ਜਾਵੇ ਅਤੇ ਵੇਲਾ ਵਾਲੀਆਂ ਸਬਜੀਆਂ ਤੇ ਕੱਦੂ ਦੀ ਲਾਲ ਭੂੰਡੀ ਦਾ ਹਮਲਾ ਹੋਣ ਤੇ ਮੈਲਾਥਿਆਨ ਮਿਲਿ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰਨ ਦੀ ਸਲਾਹ ਦਿੱਤੀ। ਅਤਵਾਰ ਸਿੰਘ, ਟੈਕਨੀਸ਼ਨ ਨੇ ਵਿਭਾਗ ਵਲੋਂ ਦਿੱਤੀ ਜਾ ਰਹੀ ਸਬਸਿਡੀ ਤੇ  ਖੇਤੀ ਮਸ਼ੀਨਰੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਹਰਪੀ੍ਰਤ ਸਿੰਘ ਫਾਰਮ ਮੈਨਜਰ, ਡਾ. ਹਰਸਿਮਰਨ ਕੌਰ, ਵੈਟਨਰੀ ਅਫਸਰ, ਰਜਿੰਦਰ ਸਿੰਘ, ਭੂਮੀ ਰੱਖਿਆ ਵਿਭਾਗ ਅਤੇ ਗੁਰਪ੍ਰੀਤ ਸਿੰਘ ਡੇਅਰੀ ਆਪਣੇ^ਆਪਣੇ ਵਿਭਾਗ ਚਲ ਰਹੀਆਂ ਵੱਖ-ਵੱਖ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ।

LEAVE A REPLY

Please enter your comment!
Please enter your name here