ਨਗਰ ਨਿਗਮ ਦੇ ਸਮੂਹ ਸਟਾਫ ਨੇ  ਲਗਾਈ ਠੰਡੇ ਮਿੱਠੇ ਜਲ ਦੀ ਛਬੀਲ, ਮੇਅਰ ਨੇ ਕੀਤਾ ਉਦਘਾਟਨ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ।  ਨਗਰ ਨਿਗਮ ਹੁਸ਼ਿਆਰਪੁਰ ਦੇ ਸਮੂਹ ਸਟਾਫ ਵਲੋਂ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਅੱਜ ਧੋਬੀਘਾਟ ਚੌਂਕ ਦੇ ਨਜਦੀਕ ਠੰਡੇ ਮਿੱਠੇ ਜੱਲ ਦੀ ਛਬੀਲ ਲਗਾਈ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ, ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ, ਕੁਲਵੰਤ ਸੈਣੀ, ਜ਼ੋਗਿੰਦਰ ਸਿੰਘ, ਸੀਤਾ ਰਾਮ, ਮਨੀ ਪਰਮਾਰ, ਸੋਨੂੰ ਕੌਂਡਲ, ਨਿਤੀਨ, ਜ਼ਸਪਾਲ ਸਿੰਘ ਗੋਲਡੀ, ਕੁਲਵਿੰਦਰ ਬਿੱਟੂ, ਸੰਨੀ, ਰਕੇਸ਼, ਵਿਪਨ, ਸੁਖਜਿੰਦਰ ਨੇ ਵੀ ਇਸ ਮੌਕੇ ਤੇ ਛਬੀਲ ਦੀ ਸੇਵਾ ਨਿਭਾਈ।

Advertisements

ਮੇਅਰ ਸ਼ਿਵ ਸੂਦ ਨੇ ਦੱਸਿਆ ਕਿ ਗਰਮੀ ਦੇ ਮੌਸਮ ਦੌਰਾਨ ਸੜਕ ਤੋ ਲੰਘਦੇ ਰਾਹਗੀਰਾਂ ਨੂੰ ਠੰਡਾ ਮਿੱਠਾਂ ਜੱਲ ਪਲਾਉਣ ਦਾ ਜ਼ੋ ਉਪਰਾਲਾ ਨਗਰ ਨਿਗਮ ਦੇ ਸਮੂਹ ਸਟਾਫ ਵਲੋ ਕੀਤਾ ਗਿਆ ਹੈ ਉਹ ਬਹੁਤ ਸ਼ਲਾਘਾ ਯੋਗ ਹੈ।

LEAVE A REPLY

Please enter your comment!
Please enter your name here