ਪਿੰਡ ਗੁਲਾਮ ਹੁਸੈਨ ਤੋਂ ਸਿੱਧ ਬਾਬਾ ਬਾਲਕ ਨਾਥ ਦੇ ਦਰਸ਼ਨਾਂ ਲਈ ਜੱਥਾਂ ਰਵਾਨਾ ਹੋਇਆ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਸ਼ਹੀਦ ਭਗਤ ਸਿੰਘ ਸੈਨਾ ਦੇ ਚੈਅਰਮੈਨ ਡਾ. ਰਵਜੋਤ ਸਿੰਘ ਦੀ ਅਗਵਾਈ ਵਿੱਚ ਅੱਜ ਪਿੰਡ ਬਸੀ ਗੁਲਾਮ ਹੁਸੈਨ ਤੋਂ ਸਿੱਧ ਬਾਬਾ ਬਾਲਕ ਨਾਥ ਜੀ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਜੱਥਾਂ ਰਵਾਨਾ ਹੋਇਆ। ਇਸ ਮੌਕੇ ਤੇ ਸ਼ਹੀਦ ਭਗਤ ਸਿੰਘ ਜੀ ਦੇ ਪ੍ਰਧਾਨ ਪਰਮਿੰਦਰ ਸਾਗਰ ਨੇ ਸਭ ਸੰਗਤਾਂ ਨੂੰ ਮੁਬਾਰਕ ਦਿੰਦੇ ਹੋਏ ਦੱਸਿਆ ਕਿ ਇਹ ਯਾਤਰਾ 3 ਦਿਨ ਦੀ ਹੈ ਅਤੇ ਸ਼ਹੀਦ ਭਗਤ ਸਿੰਘ ਸੈਨਾ ਵਲੋਂ ਕਈ ਤਰਾਂ ਦੇ ਸਮਾਜ ਸੇਵੀ ਅਤੇ ਧਾਰਮਿਕ ਤੀਰਥ ਯਾਤਰਾਂ ਕੀਤੀਆਂ ਜਾਂਦੀਆਂ ਹਨ।

Advertisements

ਇਹ ਯਾਤਰਾ ਪੀਰ ਨਿਗਾਹੇ ਤੋਂ ਹੋ ਕੇ ਸ਼ਾਹਤਲਾਈਆਂ ਵਿੱਚ ਹੀ ਰੁਕੇਗੀ। ਇਸ ਮੌਕੇ ਤੇ ਜਸਵਿੰਦਰ ਸਿੰਘ, ਮਸਤਾਨ ਸਿੰਘ, ਸੁਰਜੀਤ ਰਾਜੂ, ਉਦਮ ਸਿੰਘ, ਮੋਹਿਤ ਰਾਜੂ, ਧਰਮਪਾਲ, ਰੀਨਾ ਰਾਣੀ, ਬੰਧਨਾਂ ਸ਼ਰਮਾ, ਕੁਲਵਿੰਦਰ ਕੌਰ, ਬਲਵਿੰਦਰ ਕੌਰ, ਸਿਮਰਨ ਕੌਰ ਰਾਜੂ, ਸੋਨੀਆ ਸੈਨੀ, ਨੀਲਮ ਰਾਣੀ, ਆਰਤੀ ਆਦਿ ਹਾਜਿਰ ਸਨ।

LEAVE A REPLY

Please enter your comment!
Please enter your name here